19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪੁਰਾਣੀ ਰੰਜਿਸ਼ ਨੂੰ ਲੈ ਕੇ ਗੁਆਂਢੀਆਂ ਵਲੋਂ ਐਡਵੋਕੇਟ ਤੇ ਉਸ ਦੀ ਪਤਨੀ ਦੀ ਕੁੱਟਮਾਰ <br/>

ਅਜੀਤ ਡੈਸਕ 31-03-2026
ਕਪੂਰਥਲਾ, 30 ਮਾਰਚ (ਅਮਨਜੋਤ ਸਿੰਘ ਵਾਲੀਆ)-ਸ਼ਾਲੀਮਾਰ ਐਵੇਨਿਊ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੁਆਂਢੀਆਂ ਵਲੋਂ ਪਤੀ-ਪਤਨੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਵਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ | ਜ਼ੇਰੇ ਇਲਾਜ ਐਡਵੋਕੇਟ ਮੁਕਲ ਅਰੋੜਾ ਵਾਸੀ ਸ਼ਾਲੀਮਾਰ ਐਵੇਨਿਊ ਨੇ ਦੱਸਿਆ ਕਿ ਉਹ ਜਦੋਂ ਅੱਜ ਉਹ ਕਚਹਿਰੀ ਵਿਖੇ ਆਪਣੇ ਕੰਮ 'ਤੇ ਗਏ ਹੋਏ ਸਨ ਤਾਂ ਉਨ੍ਹਾਂ ਦੀ ਪਤਨੀ ਰਸਮੀ ਅਰੋੜਾ ਨੇ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਨੇ ਕਥਿਤ ਤੌਰ 'ਤੇ ਘਰ 'ਤੇ ਹਮਲਾ ਕਰ ਦਿੱਤਾ ਹੈ ਤੇ ਗਾਲੀ ਗਲੋਚ ਕਰ ਰਹੇ ਹਨ | ਜਿਸ 'ਤੇ ਉਹ ਆਪਣੇ ਹੋਰ ਵਕੀਲਾਂ ਨਾਲ ਘਰ ਪਹੁੰਚੇ ਤਾਂ ਗੁਆਂਢੀਆਂ ਨੇ ਮੈਨੂੰ ਆਉਂਦੇ ਹੀ ਫੜ ਲਿਆ ਤੇ ਮੇਰੀ ਕੱੁਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਮੇਰੀ ਪਤਨੀ ਮੈਨੂੰ ਛਡਾਉਣ ਆਈ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ | ਦੋਵਾਂ ਜ਼ਖ਼ਮੀਆਂ ਦਾ ਇਲਾਜ ਐਮਰਜੈਂਸੀ ਵਾਰਡ 'ਚ ਡਿਊਟੀ ਡਾ. ਅਮਿਤ ਵਲੋਂ ਕੀਤਾ ਜਾ ਰਿਹਾ ਹੈ ਤੇ ਐਮ. ਐਲ. ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ | ਐਡਵੋਕੇਟ ਮੁਕਲ ਨੇ ਦੱਸਿਆ ਕਿ ਗੁਆਂਢੀ ਦੇ ਘਰ 'ਚ ਕੋਈ ਆਪਸੀ ਘਰੇਲੂ ਝਗੜਾ ਚੱਲ ਰਿਹਾ ਹੈ ਜਿਸ ਦਾ ਦੋਸ਼ ਉਹ ਸਾਡੇ 'ਤੇ ਲਗਾ ਰਹੇ ਹਨ ਜਦਕਿ ਸਾਡਾ ਉਨ੍ਹਾਂ ਦੇ ਘਰੇਲੂ ਮਾਮਲੇ 'ਚ ਕੋਈ ਵੀ ਦਖ਼ਲ ਨਹੀਂ ਹੈ | ਇਸੇ ਰੰਜਿਸ਼ ਕਰਕੇ ਉਨ੍ਹਾਂ ਵਲੋਂ ਸਾਡੇ 'ਤੇ ਪਹਿਲਾਂ ਵੀ ਹਮਲਾ ਕੀਤਾ ਗਿਆ ਸੀ, ਜਿਸ ਦੀ ਦਰਖ਼ਾਸਤ ਥਾਣਾ ਸਿਟੀ ਤੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ | ਐਡਵੋਕੇਟ 'ਤੇ ਹੋਏ ਹਮਲੇ ਦੀ ਖ਼ਬਰ ਸੁਣਨ 'ਤੇ ਸਿਵਲ ਹਸਪਤਾਲ ਵਿਖੇ ਐਡਵੋਕੇਟ ਚੰਦਰ ਸ਼ੇਖਰ, ਪਿਊਸ਼ ਮਨਚੰਦਾ, ਦਲਜੀਤ ਸਿੰਘ ਟਿੱਬਾ, ਗੁਰਪ੍ਰੀਤ ਸਿੰਘ ਭੱਟੀ, ਓਮਪ੍ਰੀਤ ਸਿੰਘ ਭੁੱਲਰ ਤੇ ਹੋਰ ਵਕੀਲ ਪੁੱਜੇ ਤੇ ਉਨ੍ਹਾਂ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ |

ਪਿਛਲੀ ਖ਼ਬਰ ਖੇਡ ਵਿਭਾਗ ਵਲੋਂ ਸਪੋਰਟਸ ਵਿੰਗ ਸਕੂਲ ਲਈ ਲੜਕੇ ਤੇ ਲੜਕੀਆਂ ਦੇ ਚੋਣ ਟਰਾਇਲ 4 ਤੋਂ-ਕੁਲਵਿੰਦਰ ਸਿੰਘ ਅਗਲੀ ਖ਼ਬਰ ਅਦਬੀ ਸ਼ਾਮ ਦੇ ਸਰਪ੍ਰਸਤ ਇੰਜ. ਖਜ਼ਾਨ ਸਿੰਘ ਦਾ ਕਾਵਿ ਸੰਗ੍ਰਹਿ 'ਅਨੁਭਵ ਦੇ ਪਰਿੰਦੇ' ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।