31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਫਗਵਾੜਾ ਦੀ ਅਫ਼ਸਰਸ਼ਾਹੀ ਵਲੋਂ ਫ਼ੋਨ ਨਾ ਚੁੱਕਣ ਤੋਂ ਲੋਕ ਖਫ਼ਾ

ਅਜੀਤ ਡੈਸਕ 07-03-2026
ਫਗਵਾੜਾ, 6 ਮਾਰਚ (ਹਰਜੋਤ ਸਿੰਘ ਚਾਨਾ)-ਪੰਜਾਬ ਦੇ ਮੁੱਖ ਮੰਤਰੀ ਭਾਵੇਂ ਇਹ ਦਾਅਵੇ ਕਰਦੇ ਹਨ ਕਿ ਸਰਕਾਰ ਦੇ ਅਫ਼ਸਰ ਲੋਕਾਂ ਦੇ ਕੰਮਾਂ ਲਈ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਮਿਲਿਆ ਕਰਨਗੇ ਤੇ ਕੰਮ ਕਰਿਆ ਕਰਨਗੇ ਤੇ ਲੋਕਾਂ ਦੀ ਪਹਿਲ ਦੇ ਆਧਾਰ 'ਤੇ ਸੁਣਵਾਈ ਹੋਵੇਗੀ ਪਰ ਅਸਲੀਅਤ ਇਹ ਹੈ ਕਿ ਅੱਜ ਕੱਲ੍ਹ ਇਥੇ ਤਾਇਨਾਤ ਕਈ ਸੀਨੀਅਰ ਅਫ਼ਸਰ ਲੋਕਾਂ ਦੇ ਤਾਂ ਕੀ ਪ੍ਰਮੁੱਖ ਸ਼ਹਿਰੀਆਂ ਤੇ ਪੱਤਰਕਾਰਾਂ ਦੇ ਫ਼ੋਨ ਵੀ ਸੁਣਨ ਨੂੰ ਤਿਆਰ ਨਹੀਂ ਹੈ | ਇਥੇ ਇਕ ਅਜਿਹੀ ਅਧਿਕਾਰੀ ਤਾਇਨਾਤ ਹੈ ਜੋ ਖ਼ੁਦ ਫ਼ੋਨ ਨਹੀਂ ਸੁਣਦੀ ਤੇ ਆਏ ਫ਼ੋਨ ਦਾ ਨੰਬਰ ਹੇਠਲੇ ਅਫ਼ਸਰ ਨੂੰ ਭੇਜ ਦਿੱਤਾ ਜਾਂਦਾ ਹੈ ਫਿਰ ਉਕਤ ਅਧਿਕਾਰੀ ਸੰਬੰਧਿਤ ਵਿਅਕਤੀ ਨੂੰ ਫ਼ੋਨ ਕਰਦਾ ਹੈ ਕਿ ਤੁਸੀਂ ਫ਼ੋਨ 'ਕਿਸ ਕੰਮ ਲਈ ਕੀਤਾ' ਹੈ | ਸ਼ਹਿਰ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਅਜਿਹੇ ਅਫ਼ਸਰਾਂ ਦੀ ਨੀਤੀ 'ਚ ਸੁਧਾਰ ਕੀਤਾ ਜਾਵੇ ਤਾਂ ਜੋ ਲੋਕ ਆਪਣੀ ਗੱਲ ਪਹੁੰਚਾ ਸਕਣ |
ਭੇਦਭਰੀ ਹਾਲਤ 'ਚ ਨੌਜਵਾਨ ਦੀ ਮੌਤ
ਕਪੂਰਥਲਾ, 6 ਮਾਰਚ (ਅਮਨਜੋਤ ਸਿੰਘ ਵਾਲੀਆ)-ਧੱਕਾ ਕਾਲੋਨੀ ਵਿਖੇ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਥਾਣਾ ਸਿਟੀ ਦੇ ਏ. ਐਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਧੱਕਾ ਕਾਲੋਨੀ 'ਚ ਇਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਡਿੱਗਾ ਪਿਆ ਹੈ | ਜਿਸ 'ਤੇ ਉਹ ਤੁਰੰਤ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਜਾਂਚ ਕਰਨ 'ਤੇ ਨੌਜਵਾਨ ਦੀ ਮੌਤ ਹੋ ਚੁੱਕੀ ਸੀ | ਪੁੱਛਗਿੱਛ ਕਰਨ 'ਤੇ ਮਿ੍ਤਕ ਨੌਜਵਾਨ ਦੀ ਪਹਿਚਾਣ ਜਸਕਰਨ ਸਿੰਘ ਪੁੱਤਰ ਜੱਜ ਸਿੰਘ ਵਾਸੀ ਮਹਿਤਾਬਗੜ੍ਹ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਸਪੋਰਟਸ ਕਾਲਜ ਦਾ ਤੈਰਾਕੀ ਪੂਲ ਖਿਡਾਰੀਆਂ ਦੀ ਪ੍ਰੈਕਟਿਸ ਲਈ ਤਿਆਰ-ਗੁਰਪ੍ਰੀਤ ਸਿੰਘ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।