31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੀਨੀਅਰ ਸਿਟੀਜ਼ਨ ਅਤੇ ਸਕੂਲੀ ਬੱਚਿਆਂ ਲਈ ਇੰਟਰਜਨਰੇਸ਼ਨਲ ਬਾਂਡਿੰਗ ਕੈਂਪ ਲਗਾਇਆ

ਅਜੀਤ ਡੈਸਕ 07-03-2026
ਸੁਲਤਾਨਪੁਰ ਲੋਧੀ, 6 ਮਾਰਚ (ਨਰੇਸ਼ ਹੈਪੀ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਪੂਰਥਲਾ ਦੀ ਯੋਗ ਅਗਵਾਈ ਹੇਠ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਅੰਮਿ੍ਤਪੁਰ, ਸ਼ਾਹਜਹਾਂਪੁਰ, ਲਖਵਰਿਆਂ, ਹੈਬਤਪੁਰ, ਬੂਸੋਵਾਲ ਵਿਖੇ ਸੀਨੀਅਰ ਸਿਟੀਜ਼ਨ ਤੇ ਸਕੂਲੀ ਬੱਚਿਆਂ ਲਈ ਇੰਟਰਜਨਰੇਸ਼ਨਲ ਬਾਂਡਿੰਗ ਕੈਂਪ ਸਫਲਤਾ ਪੂਰਵਕ ਲਗਾਇਆ | ਕੈਂਪ ਦਾ ਮੁੱਖ ਉਦੇਸ਼ ਵੱਡੀ ਉਮਰ ਦੇ ਨਾਗਰਿਕਾਂ ਅਤੇ ਨੌਜਵਾਨ ਪੀੜ੍ਹੀ ਵਿਚਕਾਰ ਪਿਆਰ, ਸਨਮਾਨ ਅਤੇ ਆਪਸੀ ਸਮਝ ਨੂੰ ਮਜ਼ਬੂਤ ਕਰਨਾ ਸੀ | ਕੈਂਪ ਦੌਰਾਨ ਵੱਖ-ਵੱਖ ਰਚਨਾਤਮਕ ਅਤੇ ਮਨੋਰੰਜਕ ਗਤੀਵਿਧੀਆਂ ਅਤੇ ਖੇਡਾਂ ਦਾ ਆਯੋਜਨ ਕੀਤਾ, ਜਿਵੇਂ ਕਿ ਟੀਮ ਬਿਲਡਿੰਗ ਗੇਮਜ਼, ਕਹਾਣੀ-ਕਥਨ ਸੈਸ਼ਨ ਅਤੇ ਸੰਗੀਤ ਪ੍ਰਸਤੁਤੀਆਂ ਆਦਿ | ਸੀਨੀਅਰ ਸਿਟੀਜ਼ਨ ਨੇ ਆਪਣੇ ਜੀਵਨ ਅਨੁਭਵ ਸਾਂਝੇ ਕੀਤੇ, ਜਿਸ ਨਾਲ ਬੱਚਿਆਂ ਨੂੰ ਪ੍ਰੇਰਣਾ ਮਿਲੀ ਅਤੇ ਉਨ੍ਹਾਂ ਵਿਚ ਵੱਡਿਆਂ ਪ੍ਰਤੀ ਸਨਮਾਨ ਦੀ ਭਾਵਨਾ ਹੋਰ ਮਜ਼ਬੂਤ ਹੋਈ | ਇਸ ਦੌਰਾਨ ਦੋਵਾਂ ਪੀੜ੍ਹੀਆਂ ਨੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ, ਜਿਸ ਨਾਲ ਆਪਸੀ ਸਹਿਯੋਗ ਤੇ ਸਮਝ ਵਿਚ ਵਾਧਾ ਹੋਇਆ | ਹਾਜ਼ਰ ਰਹੇ ਮਹਿਮਾਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਵਿਚ ਪੀੜ੍ਹੀ ਦਰ ਪੀੜ੍ਹੀ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ | ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ ਤਾਂ ਜੋ ਸਮਾਜ ਵਿਚ ਸਾਂਝ ਤੇ ਸਹਿਯੋਗ ਦੀ ਭਾਵਨਾ ਹੋਰ ਵਧੇ | ਇਸ ਮੌਕੇ ਸੁਪਰਵਾਈਜ਼ਰ ਜੀਵਨ ਜੋਤੀ, ਕੁਲਜਿੰਦਰ ਕੌਰ, ਕਨੁਪ੍ਰੀਆ, ਮਿਸ ਸਹਿਜਪ੍ਰੀਤ ਕੌਰ, ਆਂਗਣਵਾੜੀ ਵਰਕਰ ਅਤੇ ਹੈਲਪਰ, ਸਕੂਲ ਅਧਿਆਪਕ ਤੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਮੰਦਰ 'ਚ ਕੱਲ੍ਹ ਹੋਵੇਗਾ ਬੇਸਿਕ ਲਾਈਫ਼ ਸਪੋਰਟ ਟ੍ਰੇਨਿੰਗ ਪ੍ਰੋਗਰਾਮ <br/> ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਸਕੂਟਰੀ ਸਵਾਰ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।