12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪਿੰਡ ਖੋਖਰ ਖ਼ੁਰਦ ਤੇ ਬਹਾਦਰਪੁਰ ਵਿਖੇ ਘਰ ’ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਅਜੀਤ ਡੈਸਕ 19-06-2026

ਮਾਨਸਾ, 18 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਥਾਣਾ ਸਦਰ ਮਾਨਸਾ ਪੁਲਿਸ ਨੇ ਘਰ ‘ਚੋਂ ਗਹਿਣੇ ਅਤੇ ਕਣਕ ਦਾ ਗੱਟਾ ਚੋਰੀ ਕਰਨ ਦੇ ਦੋਸ਼ ‘ਚ 2 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਗਤਾਰ ਸਿੰਘ ਵਾਸੀ ਖੋਖਰ ਖ਼ੁਰਦ ਨੇ ਪੁਲਿਸ ਨੂੰ ਲਿਖਾਈ ਸ਼ਿਕਾਇਤ ‘ਚ ਦੱਸਿਆ ਕਿ ਸੁਖਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਵਾਸੀ ਖੋਖਰ ਖ਼ੁਰਦ ਨੇ ਉਸ ਦੇ ਕਮਰੇ ‘ਚ ਲੱਗੇ ਏ.ਸੀ. ਦੇ ਮੋਰੇ ਵਿਚ ਦੀ ਵੜ ਕੇ ਚਾਂਦੀ ਦੇ 8 ਤੋਲੇ ਅਤੇ ਸੋਨੇ ਦੇ 7 ਗ੍ਰਾਮ ਗਹਿਣੇ ਜਿਨ੍ਹਾਂ ਦੀ ਕੀਮਤ ਕਰੀਬ 1 ਲੱਖ 25 ਹਜ਼ਾਰ ਰੁਪਏ ਬਣਦੀ ਹੈ। ਇਸ ਤੋਂ ਇਲਾਵਾ 40 ਕਿੱਲੋ ਦਾ ਕਣਕ ਦਾ ਗੱਟਾ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਬਹਾਦਰਪੁਰ ‘ਚ ਵੀ ਚੋਰੀ
ਇਸੇ ਤਰ੍ਹਾਂ ਥਾਣਾ ਬਰੇਟਾ ਪੁਲਿਸ ਨੇ ਘਰ ‘ਚੋਂ ਨਕਦੀ ਤੇ ਗਹਿਣੇ ਚੋਰੀ ਕਰਨ ਦੇ ਮਾਮਲੇ ‘ਚ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਗੁਰਜੀਤ ਸਿੰਘ ਵਾਸੀ ਬਹਾਦਰਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਬੈੱਡਰੂਮ ਦੇ ਬਕਸੇ ‘ਚ 17 ਲੱਖ 50 ਹਜ਼ਾਰ ਦੇ ਕਰੀਬ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦੀ ਪਈ ਸੀ, ਨੂੰ ਨਾਮਾਲੂਮ ਵਿਅਕਤੀ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਪਤਨੀ ਦੀ ਮੰਗ ਪੂਰੀ ਨਾ ਹੋਣ ’ਤੇ ਪ੍ਰੇਸ਼ਾਨ ਪਤੀ ਨੇ ਪੀਤੀ ਜ਼ਹਿਰੀਲੀ ਦਵਾਈ, ਹਾਲਤ ਗੰਭੀਰ, ਪਤਨੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਥਾਣਾ ਸ਼ਹਿਰੀ-2 ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।