12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਥਾਣਾ ਸ਼ਹਿਰੀ-2 ਅੱਗੇ ਧਰਨਾ

ਅਜੀਤ ਡੈਸਕ 19-06-2026

ਮਾਨਸਾ, 18 ਜੂਨ (ਸ.ਰਿ.)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਸਥਾਨਕ ਥਾਣਾ ਸ਼ਹਿਰੀ-2 ਅੱਗੇ ਧਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਗ਼ਰੀਬ ਕਿਸਾਨਾਂ ਦਾ ਆਪਸੀ ਜ਼ਮੀਨ ਤਕਸੀਮ ਦਾ ਝਗੜਾ ਸੀ। ਉਨ੍ਹਾਂ ਦੱਸਿਆ ਕਿ ਇੱਕ ਧਿਰ ‘ਤੇ ਗ਼ਲਤ ਪਰਚਾ ਦਰਜ ਕੀਤਾ ਗਿਆ ਕਿਉਂਕਿ ਦਸ ਸਾਲਾਂ ਦੀਆਂ ਗਿਰਦਾਵਰੀ ਅਤੇ ਮਾਲਕੀਅਤ ‘ਚ ਉਸ ਦਾ ਨਾਂਅ ਹੈ ਪਰ ਜਦੋਂ ਪਹਿਲਾ ਦੂਜੀ ਧਿਰ ਵਲੋਂ ਜਬਰੀ ਜ਼ਮੀਨ ‘ਤੇ ਕਬਜ਼ਾ ਕੀਤਾ ਗਿਆ। ਉਨ੍ਹਾਂ ਵਲੋਂ ਦਿੱਤੀ ਦਰਖਾਸਤ ‘ਤੇ ਕੋਈ ਕਰਵਾਈ ਨਹੀਂ ਕੀਤੀ ਗਈ। ਜਦੋਂ ਹੁਣ ਕਿਸਾਨ ਆਪਣੀ ਜ਼ਮੀਨ ਵਾਹੁਣ ਲੱਗਿਆ ਤਾਂ ਥਾਣਾ ਮੁਖੀ ਵਲੋਂ ਗ਼ਲਤ ਪਰਚਾ ਦਰਜ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਅਨੁਸਾਰ ਥਾਣਾ ਮੁਖੀ ਨੇ ਮੀਟਿੰਗ ਕਰ ਕੇ ਮਾਮਲੇ ਦਾ ਹਫ਼ਤੇ ‘ਚ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ, ਜਿਸ ‘ਤੇ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਹਰਦੇਵ ਸਿੰਘ ਬੁਰਜ ਰਾਠੀ, ਮਨਜੀਤ ਸਿੰਘ ਉੱਲਕ, ਰਾਜ ਸਿੰਘ ਅਕਲੀਆ, ਸ਼ਿੰਦਰਪਾਲ ਕੌਰ, ਜਗਜੀਤ ਸਿੰਘ ਧਲੇਵਾਂ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪਿੰਡ ਖੋਖਰ ਖ਼ੁਰਦ ਤੇ ਬਹਾਦਰਪੁਰ ਵਿਖੇ ਘਰ ’ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਅਗਲੀ ਖ਼ਬਰ ਐਸ.ਆਈ.ਆਰ. ਸਰਵੇ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਕੱਢੀ ਫ਼ੂਕ-ਡੀ.ਟੀ.ਐਫ਼.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।