14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਲੰਬੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਲੰਬੀ, 13 ਅਕਤੂਬਰ (ਮੇਵਾ ਸਿੰਘ)-ਹੋਲਿਸਟਿਕ ਡਿਵੈਲਪਮੈਂਟ ਪ੍ਰੋਗਰਾਮ (ਐੱਚ. ਡੀ.

ਅਜੀਤ ਡੈਸਕ 14-10-2026
ਲੰਬੀ, 13 ਅਕਤੂਬਰ (ਮੇਵਾ ਸਿੰਘ)-ਹੋਲਿਸਟਿਕ ਡਿਵੈਲਪਮੈਂਟ ਪ੍ਰੋਗਰਾਮ (ਐੱਚ.ਡੀ.ਪੀ.) ਇੰਡੀਆ ਦੇ ਤਹਿਤ ਲੰਬੀ ਪਿੰਡ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦੇਸ਼ ਪਿੰਡ ਦੇ ਲੋੜਵੰਦਾਂ ਦੀ ਮੁਫ਼ਤ ਮੈਡੀਕਲ ਸਰੀਰਕ ਜਾਂਚ ਤੇ ਮੁਫ਼ਤ ਦਵਾਈਆਂ ਦੇ ਕੇ ਸਹਾਇਤਾ ਕਰਨਾ ਸੀ। ਇਸ ਮੌਕੇ ਰਣਜੀਤ ਗਿੱਲ, ਕਾਮਰੇਡ ਬਲਵਿੰਦਰ ਸਿੰਘ, ਲੰਬੀ ਪਿੰਡ ਦੇ ਸਰਪੰਚ ਕੌਰ ਸਿੰਘ ਅਤੇ ਰਣਦੀਪ ਸਿੰਘ ਨੇ ਸ਼ਿਰਕਤ ਕੀਤੀ। ਕੈਂਪ ਵਿਚ ਡਾ. ਸੁਰਜੀਤ ਸਿੰਘ, ਡਾ. ਸਤਵੀਰ ਅਤੇ ਡਾ. ਹਰਪ੍ਰੀਤ ਕੌਰ ਸਮੇਤ ਮੈਡੀਕਲ ਟੀਮ ਨੇ ਸੇਵਾਵਾਂ ਪ੍ਰਦਾਨ ਕੀਤੀਆਂ। ਕਈ ਸਵੈ-ਸੇਵਕ ਭਰਾਵਾਂ ਅਤੇ ਭੈਣਾਂ ਨੇ ਵੀ ਯੋਗਦਾਨ ਪਾਇਆ। ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦਾ ਢੁਕਵਾਂ ਇਲਾਜ ਕੀਤਾ। ਲੋੜਵੰਦ ਅਪਾਹਜ਼ ਵਿਅਕਤੀਆਂ ਨੂੰ ਵੀਲ੍ਹ ਚੇਅਰਾਂ ਵੀ ਵੰਡੀਆਂ ਗਈਆਂ, ਜਿਸ ਨਾਲ ਉਨ੍ਹਾਂ ਦੀ ਗਤੀਸ਼ੀਲਤਾ ਨੂੰ ਸੁਵਿਧਾ ਮਿਲੀ।
ਪਿਛਲੀ ਖ਼ਬਰ ਮਿਮਿਟ ਕਾਲਜ ਦੇ ਵਿਦਿਆਰਥੀਆਂ ਵਲੋਂ ਟਰਾਈਡੈਂਟ ਬਰਨਾਲਾ ਦਾ ਦੌਰਾ ਅਗਲੀ ਖ਼ਬਰ ਵਿਧਾਇਕ ਕਾਕਾ ਬਰਾੜ ਨੇ ਪਿੰਡ ਸੰਗੂਧੌਣ ਵਿਖੇ 117 ਲਾਭਪਾਤਰੀਆਂ ਨੂੰ ਵੰਡੇ ਪ੍ਰਾਪਰਟੀ ਕਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।