28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਵਿਖੇ ਐੱਨ.ਸੀ.ਸੀ. ਲਈ 30 ਕੈਡਿਟਾਂ ਦੀ ਚੋਣ

ਗਿੱਦੜਬਾਹਾ, 27 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਐੱਮ. ਐੱਮ.

ਅਜੀਤ ਡੈਸਕ 28-08-2026
ਗਿੱਦੜਬਾਹਾ, 27 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਗਿੱਦੜਬਾਹਾ ਵਿਖੇ ਐੱਨ.ਸੀ.ਸੀ. ਯੂਨਿਟ ਵਲੋਂ ਸੈਸ਼ਨ 2026-27 ਲਈ ਐੱਨ.ਸੀ.ਸੀ. ਕੈਡਿਟਾਂ ਦੀ ਭਰਤੀ ਲਈ ਚੋਣ ਪ੍ਰਕਿਰਿਆ ਕਰਵਾਈ ਗਈ। ਇਸ ਮੌਕੇ 20 ਪੰਜਾਬ ਬਟਾਲੀਅਨ ਬਠਿੰਡਾ ਤੋਂ ਸੂਬੇਦਾਰ ਮੇਜਰ ਪ੍ਰੇਮ ਚੰਦ, ਸੂਬੇਦਾਰ ਗੁਰਪ੍ਰੀਤ ਸਿੰਘ ਅਤੇ ਸੀ.ਐੱਚ.ਐੱਮ. ਕੁਲਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਰਾਜੇਸ਼ ਮਹਾਜਨ, ਏ.ਐੱਨ.ਓ. ਪ੍ਰੋ. ਰਾਮ ਸ਼ਰਨ ਅਤੇ ਪ੍ਰੋ. ਸੰਦੀਪ ਸਿੰਘ ਵਲੋਂ ਫ਼ੁੱਲਾਂ ਦਾ ਗੁਲਦਸਤਾ ਭੇਟ ਕਰਕੇ ਬਟਾਲੀਅਨ ਤੋਂ ਆਈ ਟੀਮ ਦਾ ਸਵਾਗਤ ਕੀਤਾ ਗਿਆ। ਪ੍ਰਿੰ. ਰਾਜੇਸ਼ ਮਹਾਜਨ ਨੇ ਵਿਦਿਆਰਥੀਆਂ ਨੂੰ ਐੱਨ.ਸੀ.ਸੀ. ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਦੇਸ਼ ਸੇਵਾ ਤੇ ਅਨੁਸ਼ਾਸਨ ਦੀ ਭਾਵਨਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਕਾਲਜ ਐੱਨ.ਸੀ.ਸੀ. ਯੂਨਿਟ ਦੇ ਏ.ਐੱਨ.ਓ. ਲੈਫ਼ਟੀਨੈਂਟ ਰਾਮ ਸ਼ਰਨ ਨੇ ਵਿਦਿਆਰਥੀਆਂ ਨਾਲ ਪੂਰੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕੀਤੀ। ਬਠਿੰਡਾ ਤੋਂ ਆਈ ਟੀਮ ਵਲੋਂ ਉਮੀਦਵਾਰਾਂ ਦੀ ਸਰੀਰਕ ਜਾਂਚ, ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਕਰਵਾਇਆ ਗਿਆ, ਜਿਸ ਤੋਂ ਬਾਅਦ 30 ਵਿਦਿਆਰਥੀਆਂ ਦੀ ਐੱਨ.ਸੀ.ਸੀ. ਕੈਡਿਟਾਂ ਵਜੋਂ ਚੋਣ ਕੀਤੀ ਗਈ। ਚੋਣ ਪ੍ਰਕਿਰਿਆ ਵਿਚ ਪ੍ਰੋ. ਸੰਦੀਪ ਸਿੰਘ ਅਤੇ ਪ੍ਰੋ. ਮਿਊਰੀ ਸੇਠੀ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੌਰਾਨ ਅੰਡਰ ਆਫਿਸਰ ਸਾਜਨਪ੍ਰੀਤ, ਸਾਰਜੈਂਟ ਪ੍ਰਤੀਕ ਜੈਨ, ਕੈਡਿਟ ਅਰਸ਼ਪ੍ਰੀਤ ਕੌਰ ਅਤੇ ਕੈਡਿਟ ਹੀਨਾ ਕੌਰ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਾਲਜ ਸਟਾਫ਼ ਮੈਂਬਰ ਰਵੀ ਕੁਮਾਰ, ਭੂਪਤੀ ਪ੍ਰਸ਼ਾਦ, ਵਿਨੋਦ ਕੁਮਾਰ ਅਤੇ ਇੰਦੂ ਰਾਣੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ‘ਖੇਲੋ ਇੰਡੀਆ ਸੰਵਾਦ’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਰਕਾਰੀ ਮੁਲਾਜ਼ਮ ਤੇ ਰਿਟਾਇਰਡ ਪੈਨਸ਼ਨਰ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।