03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਡਿਪਟੀ ਕਮਿਸ਼ਨਰ ਕਮ ਚੇਅਰਮੈਨ ਵਲੋਂ 13ਵੀਂ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦੀ ਮੀਟਿੰਗ

ਅਜੀਤ ਡੈਸਕ 17-07-2026

ਲੰਬੀ, 16 ਜੁਲਾਈ (ਮੇਵਾ ਸਿੰਘ)-ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਮਾਹੂਆਣਾ ਸੰਸਥਾ ਦੀ 13ਵੀਂ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਕਮ ਚੇਅਰਮੈਨ ਆਈ.ਐੱਮ.ਸੀ. ਅਮਿਤ ਕੁਮਾਰ ਪੰਚਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਸੰਸਥਾ ਦੇ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੇ ਆਈ.ਟੀ.ਆਈ. ਪਾਸ ਹੋਏ ਸਿਖਿਆਰਥੀਆਂ ਦੀ ਪਲੇਸਮੈਂਟ ਸੰਬੰਧੀ ਜਾਣਕਾਰੀ ਅਤੇ ਹੋਰ ਅੰਕੜਿਆਂ ਦੇ ਵੇਰਵੇ ਸਾਂਝੇ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸੰਸਥਾ ਦੇ ਕੰਮਕਾਜ ਨੂੰ ਹੋਰ ਬਿਹਤਰ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੀਟਿੰਗ ਵਿਚ ਸੰਸਥਾ ਦੀ ਆਈ.ਐੱਮ.ਸੀ. ਦੇ ਮੈਂਬਰ ਸੈਕਟਰੀ ਕਮ ਉਪ ਮੰਡਲ ਮੈਜਿਸਟ੍ਰੇਟ ਮਲੋਟ ਪੰਕਜ ਕੁਮਾਰ, ਅਰਵਿੰਦਰਪਾਲ ਸਿੰਘ ਪੀ.ਸੀ.ਐੱਸ. ਰਿਜ਼ਨਲ ਟਰਾਂਸਪੋਰਟ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਅਤੇ ਇਸ ਤੋਂ ਇਲਾਵਾ ਟਾਟਾ ਮੋਟਰਜ਼ ਤੋਂ ਐਸੋਸੀਏਟ ਮੈਂਬਰ ਬਿਸਮੇ ਸਿੰਘ ਸਟੇਟ ਸਰਵਿਸ ਹੈੱਡ, ਪੰਕਜ ਸਿੰਘ ਖੇਤਰੀ ਸਰਵਿਸ ਚੀਫ਼ (ਪੀ.ਸੀ.ਬੀ.ਯੂ.), ਆਸੂਮਾਨ ਸਮਾਂਤਾ ਜਨਰਲ ਮੈਨੇਜਰ ਕਸਟਮਰ ਕੇਅਰ, ਸ੍ਰੀਮਤੀ ਸਵਾਤੀ ਝਾਅ ਸੀਨੀਅਰ ਮੈਨੇਜਰ ਸਕਿੱਲ ਡਿਵਲੈਪਮੈਂਟ ਐਂਡ ਟ੍ਰੇਨਿੰਗ ਨੇ ਵੀਡਿਓ ਕਾਨਫ਼ਰੰਸਿੰਗ ਰਾਹੀਂ ਇਸ ਮੀਟਿੰਗ ਵਿਚ ਭਾਗ ਲਿਆ। ਇਸ ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਸੰਸਥਾ ਵਿਚ ਮੌਜੂਦ ਡਰਾਈਵਿੰਗ ਸਿਮੂਲੇਟਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਸਿਮੂਲੇਟਰ ਤੇ ਡਰਾਈਵਿੰਗ ਕਰਕੇ ਵੀ ਦੇਖੀ। ਇਸ ਮੌਕੇ ਹਰਿੰਦਰ ਸਿੰਘ ਗਰੁੱਪ ਇੰਸਟਰੱਕਟਰ, ਰੁਪਿੰਦਰਜੀਤ ਸਿੰਘ ਸੁਪਰਡੈਂਟ, ਜਗਮੋਹਨ ਸਿੰਘ, ਜਸਵੀਰ ਸਿੰਘ, ਪਰਮਿੰਦਰਜੀਤ ਸਿੰਘ, ਮਨੋਜ ਕੁਮਾਰ ਹਾਜ਼ਰ ਸਨ।

ਪਿਛਲੀ ਖ਼ਬਰ ਐੱਸ.ਡੀ.ਐੱਮ. ਨੇ ਸ਼ਹਿਰ ’ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਸਰਕਾਰੀ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰ ਦਾ ਯੂਥ ਲੀਡਰਸ਼ਿਪ ਕੈਂਪ ’ਚ ਵਧੀਆ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।