22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਨੂੰ ਹੁਲਾਰਾ ਦੇਣ ਲਈ ਕਾਂਗਰਸੀਆਂ ਦੀ ਮੀਟਿੰਗ

ਗੁਰਾਇਆ, 21 ਨਵੰਬਰ (ਬਲਵਿੰਦਰ ਸਿੰਘ)-ਹਲਕਾ ਫਿਲੌਰ ਦੇ ਸੀਨੀਅਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਇਥੇ ਹੋਈ, ਜਿਸ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਪੰਜਾਬ ਵਿਚ ਵੱਖ ਵੱਖ ਥਾਵਾਂ ’ਤੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਵਲੋਂ ਆਯੋਜਿਤ ਕੀਤੀ ਗਈ ਸਾਈਕਲ ਰੈਲੀ ਨੂੰ ਭਰਵਾਂ ਹੁੰਘਾਰਾ ਮਿਲਣ ’ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ।

ਅਜੀਤ ਡੈਸਕ 22-11-2026
ਗੁਰਾਇਆ, 21 ਨਵੰਬਰ (ਬਲਵਿੰਦਰ ਸਿੰਘ)-ਹਲਕਾ ਫਿਲੌਰ ਦੇ ਸੀਨੀਅਰ ਕਾਂਗਰਸੀ ਵਰਕਰਾਂ ਦੀ ਮੀਟਿੰਗ ਇਥੇ ਹੋਈ, ਜਿਸ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਪੰਜਾਬ ਵਿਚ ਵੱਖ ਵੱਖ ਥਾਵਾਂ ’ਤੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਵਲੋਂ ਆਯੋਜਿਤ ਕੀਤੀ ਗਈ ਸਾਈਕਲ ਰੈਲੀ ਨੂੰ ਭਰਵਾਂ ਹੁੰਘਾਰਾ ਮਿਲਣ ’ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦੂਸਰੇ ਪੜਾਅ ਦੀ ਸਾਈਕਲ ਯਾਤਰਾ ਜੋ ਸ਼ਹੀਦ ਭਗਤ ਸਿੰਘ ਦੀ ਸਮਾਰਕ ਖਟਕੜ ਕਲਾਂ ਤੋਂ ਸ਼ੁਰੂ ਹੋਵੇਗੀ ਅਤੇ ਫਿਲੌਰ ਹਲਕੇ ਵਿਚ ਵੀ ਆਵੇਗੀ ਸੰਬੰਧੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਸੰਬੰਧੀ ਪਿੰਡਾਂ ਵਿਚ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ। ਮੀਟਿੰਗ ਵਿਚ ਇਹ ਵੀ ਮੰਗ ਉੱਠੀ ਕਿ ਫਿਲੌਰ ਹਲਕੇ ਦੀ ਟਿਕਟ ਦੇਣ ਵੇਲੇ ਹਾਈਕਮਾਨ ਪਹਿਲਾਂ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕਰਕੇ ਜਿੱਤਣ ਵਾਲੇ ਉਮੀਦਵਾਰ ਨੂੰ ਹੀ ਮੈਦਾਨ ਵਿਚ ਉਤਾਰਿਆ ਜਾਵੇ। ਮੀਟਿੰਗ ’ਚ ਪਹਿਲਵਾਨ ਸੁਰਜੀਤ ਸਿੰਘ ਲੱਲੀਆ, ਸਰਪੰਚ ਸੁਰਜੀਤ ਸਿੰਘ ਦੂਲੇ, ਗੁਰਮੇਲ ਤੱਖਰ, ਸਤਨਾਮ ਸਿੰਘ ਬੇਗਮਪੁਰ, ਨੰਬਰਦਾਰ ਦੇਸ ਰਾਜ ਮੱਲ, ਸੁਰਜੀਤ ਸਿੰਘ ਮਾਹਲ, ਸ਼ਿੰਗਾਰਾ ਸਿੰਘ, ਬੱਬੀ ਘੁੜਕਾ, ਗੁਰਮੀਤ ਅਨੀਹਰ, ਤੀਰਥ ਰਾਮ ਪਟਵਾਰੀ, ਰਾਣਾ ਮਾਹਲ, ਚਰਨਜੀਤ ਭੈਣੀ, ਸੋਮ ਦੱਤ, ਭਗਤ ਸਿੰਘ ਢੰਡਵਾੜ, ਮਦਨ, ਸੁਖਬੀਰ ਸਿੰਘ ਲੱਲੀਆ, ਸ਼ਿੰਗਾਰਾ ਸਿੰਘ, ਬੀਟਾ ਪੱਦੀ ਜਗੀਰ, ਉੱਤਮ ਸਿੰਘ ਢੰਡਵਾੜ, ਨਰਿੰਦਰ ਕੁਮਾਰ ਸਰਪੰਚ,ਰਾਮ ਲਾਲ, ਪ੍ਰਿੰਥੀ ਲੋਹਗੜ੍ਹ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ 26 ਨੂੰ ਫਿਲੌਰ ਵਿਖੇ ਹੋਵੇਗੀ ਬਸਪਾ ਦੀ ਇਤਿਹਾਸਕ ਰੈਲੀ-ਕਾਂਤੀ ਮੋਹਨ ਮੁਠੱਡਾ ਅਗਲੀ ਖ਼ਬਰ ਇੰਸਪੈਕਟਰ ਬਲਬੀਰ ਸਿੰਘ ਨੇ ਸੰਭਾਲਿਆ ਪੁਲਿਸ ਥਾਣਾ ਗੁਰਾਇਆ ਦਾ ਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।