ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ
ਜਲੰਧਰ, 21 ਨਵੰਬਰ (ਸ਼ਿਵ)- ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਨੇ ਸਹਿਕਾਰੀ ਬੈਂਕਿੰਗ ਖੇਤਰ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚਲਦਿਆਂ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ਨਵੀਂ ਦਿੱਲੀ ਦੇ ਹੋਟਲ ਅਸ਼ੋਕਾ ਵਿਖੇ ਆਯੋਜਿਤ ‘ਇੰਡੀਅਨ ਕੋਆਪਰੇਟਿਵ ਸਮਿਟ ਐਂਡ ਐਕਸੀਲੈਂਸ ਐਵਾਰਡ-2026’ ਦੌਰਾਨ ਸਿਟੀਜ਼ਨ ਬੈਂਕ ਨੂੰ ਸ਼ਹਿਰੀ ਸਹਿਕਾਰੀ ਬੈਂਕਿੰਗ ਖੇਤਰ ਵਿਚ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਲਈ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
22-11-2026