22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਭਾਜਪਾ ਕਾਨੂੰਨੀ ਸੈੱਲ ਚੋਣਾਂ ਵਿਚ ਬੂਥ ਪੱਧਰ ਤੱਕ ਨਿਭਾਏਗਾ ਅਹਿਮ ਭੂਮਿਕਾ-ਹਿੱਕੀ

ਜਲੰਧਰ, 21 ਨਵੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਵਿਕਾਸ ਭਾਰਦਵਾਜ ਦੀ ਅਗਵਾਈ ਹੇਠ ਸੰਗਠਨਾਤਮਕ ਵਿਸਥਾਰ ਕੀਤਾ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਸ਼ੋਕ ਸਿੰਘ ਸਰੀਨ ਹਿੱਕੀ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਭੰਡਾਰੀ, ਜ਼ਿਲ੍ਹਾ ਸੈੱਲ ਕੋਆਰਡੀਨੇਟਰ ਸੰਜੀਵ ਮਨੀ ਸ਼ਰਮਾ, ਸੀਨੀਅਰ ਭਾਜਪਾ ਆਗੂ ਐਡਵੋਕੇਟ ਡਿੰਪੀ ਲੁਬਾਣਾ ਤੇ ਰਾਕੇਸ਼ ਗੁਪਤਾ ਸਮੇਤ ਸੀਨੀਅਰ ਭਾਜਪਾ ਆਗੂ ਅਤੇ ਵਕੀਲ ਹਾਜ਼ਰ ਰਹੇ।

ਅਜੀਤ ਡੈਸਕ 22-11-2026
ਜਲੰਧਰ, 21 ਨਵੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦੇ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਵਿਕਾਸ ਭਾਰਦਵਾਜ ਦੀ ਅਗਵਾਈ ਹੇਠ ਸੰਗਠਨਾਤਮਕ ਵਿਸਥਾਰ ਕੀਤਾ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਸ਼ੋਕ ਸਿੰਘ ਸਰੀਨ ਹਿੱਕੀ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਭੰਡਾਰੀ, ਜ਼ਿਲ੍ਹਾ ਸੈੱਲ ਕੋਆਰਡੀਨੇਟਰ ਸੰਜੀਵ ਮਨੀ ਸ਼ਰਮਾ, ਸੀਨੀਅਰ ਭਾਜਪਾ ਆਗੂ ਐਡਵੋਕੇਟ ਡਿੰਪੀ ਲੁਬਾਣਾ ਤੇ ਰਾਕੇਸ਼ ਗੁਪਤਾ ਸਮੇਤ ਸੀਨੀਅਰ ਭਾਜਪਾ ਆਗੂ ਅਤੇ ਵਕੀਲ ਹਾਜ਼ਰ ਰਹੇ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਸ਼ੋਕ ਸਿੰਘ ਸਰੀਨ ਹਿੱਕੀ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਅਤੇ ਹੋਰ ਚੋਣਾਂ ਵਿਚ ਲੀਗਲ ਸੈੱਲ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋਵੇਗੀ।ਇਸ ਮੌਕੇ ਜ਼ਿਲ੍ਹਾ ਲੀਗਲ ਸੈੱਲ ਪ੍ਰਧਾਨ ਐਡਵੋਕੇਟ ਵਿਕਾਸ ਭਾਰਦਵਾਜ ਨੇ ਕਿਹਾ ਕਿ ਸਾਡਾ ਟੀਚਾ ਲੀਗਲ ਸੈੱਲ ਨੂੰ ਸਿਰਫ਼ ਜ਼ਿਲ੍ਹਾ ਪੱਧਰ ਤੱਕ ਸੀਮਤ ਨਾ ਰੱਖ ਕੇ ਹਰ ਮੰਡਲ ਅਤੇ ਬੂਥ ਤੱਕ ਸਰਗਰਮ ਕਰਨਾ ਹੈ। ਭਾਜਪਾ ਲੀਗਲ ਸੈੱਲ ਜਲੰਧਰ ਦੀ ਨਵੀਂ ਟੀਮ ਅਤੇ ਅਹੁਦੇਦਾਰਾਂ ਵਿਚ ਜ਼ਿਲ੍ਹਾ ਲੀਗਲ ਕਨਵੀਨਰ ਵਿਕਾਸ ਭਾਰਦਵਾਜ, ਸਹਿ-ਕਨਵੀਨਰ ਸੌਰਵ ਸ਼ਰਮਾ, ਗਗਨਦੀਪ ਮਹਿਤਾ, ਗੌਰਵ ਆਨੰਦ, ਭਰਤ ਮਹਾਜਨ, ਰਵਨੀਤ ਸਿੰਘ ਸਰਨਾ, ਰੋਹਨ ਭੱਲਾ, ਉਮੇਸ਼ ਓਹਰੀ, ਪ੍ਰਿੰਸ ਤਾਇਲ, ਦਵਿੰਦਰ ਕੁਮਾਰ ਅਤੇ ਮੋਹਿਤ, ਜਨਰਲ ਸਕੱਤਰ: ਗਗਨਦੀਪ ਬੇਦੀ ਤੇ ਭੁਪਨੇਸ਼ ਮਹਿਤਾ, ਖਜ਼ਾਨਚੀ ਪ੍ਰਤੀਕ ਵਧਵਾ, ਕੋਆਰਡੀਨੇਟਰ ਸ਼ੈਂਕੀ ਦਿਓਲ, ਪ੍ਰੈੱਸ ਸਕੱਤਰ ਨਿਸ਼ਪੱਖ ਸਰੀਨ, ਸਕੱਤਰ ਨੀਰਜ ਠਾਕੁਰ, ਵਿਸ਼ਵ ਗੋਗਨਾ, ਰੋਹਿਤ ਚੱਢਾ, ਦਿਵਿਆਂਸ਼ੂ ਚਾਵਲਾ, ਸੋਨੀਆ ਸ਼ਰਮਾ, ਪੰਕਜ, ਸਿਧਾਰਥ, ਕੁਣਾਲ ਕੁਮਾਰ ਜੌਲੀ, ਸਚਿਨ ਸ਼ਾਰਦਾ ਅਤੇ ਆਸ਼ੀਸ਼ ਸੇਖੜੀ, ਸੋਸ਼ਲ ਮੀਡੀਆ ਇੰਚਾਰਜ ਹਿਤੇਸ਼ ਸੂਰੀ, ਕਾਰਜਕਾਰਨੀ ਮੈਂਬਰ ਨਿਤੀਸ਼ ਭਗਤ, ਰੁਬੇਲ, ਮੋਹਿਸ, ਸ਼ਿਵਾਏ ਮਹਿਤਾ, ਨੀਲਾਭ ਨਾਗਰ, ਜਸਵਿੰਦਰ ਸਿੰਘ ਜੋਹਲ, ਸੁਨੀਲ ਵਿਰਦੀ, ਮਨਿੰਦਰ ਕੌਰ, ਦੀਪਿਕਾ ਦੁੱਗਲ, ਅਲੀਸ਼ਾ ਅਰੋੜਾ, ਜੈਕਸਨ ਤ੍ਰੇਹਨ, ਕੁਸ਼ ਮੋਦੀ ਅਤੇ ਅਮਨ ਚੌਹਾਨ ਤੇ ਵਿਨੀਤ ਚੱਢਾ, ਮਾਣਿਕ ਚੱਢਾ ਅਤੇ ਪਾਰਸ ਅਰੋੜਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਰਹੇ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਨੇ ਸਰਕਾਰ ਦੀ ਕਾਰਜਸ਼ੈਲੀ ’ਤੇ ਖੜ੍ਹੇ ਕੀਤੇ ਸਵਾਲ-ਬਰਾੜ ਅਗਲੀ ਖ਼ਬਰ 43 ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।