11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

37ਵੇਂ ਦੁਸਹਿਰੇ ਦੀਆਂ ਤਿਆਰੀਆਂ ਅੰਤਿਮ ਪੜਾਅ ’ਚ, ਸ਼ਾਨਦਾਰ ਸ਼ੋਭਾ ਯਾਤਰਾ ਰਹੇਗੀ ਵਿਸ਼ੇਸ਼ ਖਿੱਚ ਦਾ ਕੇਂਦਰ

ਜਲੰਧਰ, 10 ਅਕਤੂਬਰ (ਸ਼ਿਵ)- ਸ੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਮੀਟਿੰਗ ਪ੍ਰਾਚੀਨ ਲਹੌਰੀਆ ਮੰਦਰ, ਮਿੱਠਾ ਬਾਜ਼ਾਰ, ਮਾਈ ਹੀਰਾ ਗੇਟ ਵਿਖੇ ਕਮੇਟੀ ਦੇ ਪ੍ਰਧਾਨ ਸ੍ਰੀ ਤਰਸੇਮ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 37ਵੇਂ ਦੁਸਾਹਿਰੇ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸਾਰੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ।

ਅਜੀਤ ਡੈਸਕ 11-10-2026
ਜਲੰਧਰ, 10 ਅਕਤੂਬਰ (ਸ਼ਿਵ)- ਸ੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਮੀਟਿੰਗ ਪ੍ਰਾਚੀਨ ਲਹੌਰੀਆ ਮੰਦਰ, ਮਿੱਠਾ ਬਾਜ਼ਾਰ, ਮਾਈ ਹੀਰਾ ਗੇਟ ਵਿਖੇ ਕਮੇਟੀ ਦੇ ਪ੍ਰਧਾਨ ਸ੍ਰੀ ਤਰਸੇਮ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 37ਵੇਂ ਦੁਸਾਹਿਰੇ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਸਾਰੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਸ੍ਰੀ ਤਰਸੇਮ ਕਪੂਰ ਨੇ ਕਿਹਾ ਕਿ ਇਸ ਸਾਲ ਦੁਸਾਹਿਰੇ ਦਾ ਉਤਸਵ ਪੂਰੀ ਸ਼ਰਧਾ, ਸ਼ਾਨੋ-ਸ਼ੌਕਤ ਅਤੇ ਅਨੁਸ਼ਾਸਨ ਨਾਲ ਮਨਾਇਆ ਜਾਵੇਗਾ। ਉਨ੍ਹਾਂ ਨੇ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਤਿਆਰੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਕਮੇਟੀ ਦੇ ਮੀਤ ਪ੍ਰਧਾਨ ਰਾਜੀਵ ਵਾਲੀਆ ਅਤੇ ਗਰਾਊਂਡ ਇੰਚਾਰਜ ਰਾਜ ਕੁਮਾਰ ਸ਼ਰਮਾ (ਰਾਜੂ) ਨੇ ਦਸਹਿਰਾ ਗਰਾਊਂਡ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਫ਼-ਸਫ਼ਾਈ, ਸਜਾਵਟ, ਸੁਰੱਖਿਆ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਨਾਲ ਸਬੰਧਤ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਮੀਟਿੰਗ ਦੌਰਾਨ 100 ਫੁੱਟ ਉੱਚੇ ਰਾਵਣ ਦੇ ਪੁਤਲੇ, ਰਾਵਣ ਦਹਿਨ, ਸ਼ੋਭਾ ਯਾਤਰਾ ਦੇ ਸੁਚਾਰੂ ਸੰਚਾਲਨ, ਸੁਰੱਖਿਆ, ਸਾਫ਼-ਸਫ਼ਾਈ, ਸਜਾਵਟ, ਆਵਾਜਾਈ ਪ੍ਰਬੰਧਾਂ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਸਮੇਤ ਹੋਰ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਧਰਮਪਾਲ ਅਰੋੜਾ, ਰਵੀ ਮਹਿੰਦਰੂ, ਵਰਿੰਦਰ ਸ਼ਰਮਾ (ਗੁੱਡੂ), ਪਰਵੀਨ ਹਾਂਡਾ, ਅਜੇ ਖੰਨਾ (ਨੀਟੂ), ਵਿਨੋਦ ਅਗਰਵਾਲ, ਸੁਮਿਤ ਪੁਰੀ, ਲਲਿਤ ਭੱਲਾ, ਮਨੀਸ਼ ਜੈਨ, ਰਾਮ ਨਾਰਾਇਣ, ਕਰਨ ਵਿਜ, ਜੌਲੀ ਬੇਦੀ, ਗਗਨ ਬੇਦੀ, ਕਰਨ ਸਹਿਗਲ, ਦੀਪਕ ਆਨੰਦ, ਵਿੱਕੀ ਢੱਲ, ਆਸ਼ੂ ਢੱਲ, ਕਸ਼ਿਸ਼ ਸ਼ਰਮਾ ਕਨੂੰ, ਸੁਬੋਧ ਸ਼ਰਮਾ ਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਰਟ ਸਿਟੀ ਜਲੰਧਰ ਜਾਂ ਹਾਦਸਿਆਂ ਦਾ ਸ਼ਹਿਰ ? ਸਰਫੇਸ ਵਾਟਰ ਪ੍ਰੋਜੈਕਟ ਦੀ ਪੁੱਟੀ ਸੜਕ ’ਚ ਧਸਿਆ ਟਰੱਕ ਮੈਟਰੋ ਮਾਲ ਨੇੜ... ਅਗਲੀ ਖ਼ਬਰ ਜਿਮਖਾਨਾ ਕਲੱਬ ਵਿਖੇ ‘ਸਜੀ ਸੁਰਾਂ ਦੀ ਮਹਿਫ਼ਿਲ’ -ਗਾਇਕ ਰਣਜੀਤ ਬਾਵਾ ਨੇ ਬੰਨ੍ਹਿਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।