ਪਿੰਡ ਧੀਣਾ ’ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੀ ਮੀਟਿੰਗ
ਜਮਸ਼ੇਰ ਖ਼ਾਸ, 10 ਅਕਤੂਬਰ (ਹਰਵਿੰਦਰ ਕੁਮਾਰ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਪਿੰਡ ਧੀਣਾ ਦੀ ਇੰਦਰਾ ਕਾਲੋਨੀ ਦੀ ਭਗਵਾਨ ਵਾਲਮੀਕਿ ਮੰਦਰ ਕਮੇਟੀ ਅਤੇ ਆਦਿ ਦ੍ਰਾਵਿੜ ਸਮਾਜ ਸੰਸਥਾ ਦੇ ਮੁੱਖ ਸੰਚਾਲਕ ਵੀਰਸ੍ਰੇਸ਼ਠ ਯੋਗੀ ਲਾਲ ਦੈਤਿਆ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸੱਭਰਵਾਲ ਸਾਥੀਆਂ ਸਮੇਤ ਸ਼ਾਮਿਲ ਹੋਏ।
ਅਜੀਤ ਡੈਸਕ
11-10-2026