10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

28ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ

ਸ਼ਾਹਕੋਟ, 9 ਸਤੰਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਸਾਦਿਕਪੁਰ ਵਿਖੇ 28ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 3 ਅਕਤੂਬਰ ਦਿਨ ਸਨਿਚਰਵਾਰ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਿੱਤੀ।

ਅਜੀਤ ਡੈਸਕ 10-09-2026
ਸ਼ਾਹਕੋਟ, 9 ਸਤੰਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਸਾਦਿਕਪੁਰ ਵਿਖੇ 28ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 3 ਅਕਤੂਬਰ ਦਿਨ ਸਨਿਚਰਵਾਰ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਿੱਤੀ। ਨਿਧੜਕ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਬਲਬੀਰ ਚੋਟੀਆ, ਜੈਸਮੀਨ ਚੋਟੀਆ, ਦਲਵਿੰਦਰ ਦਿਆਲਪੁਰੀ, ਚਰਨਜੀਤ ਚੰਨੀ, ਮਨਜੀਤ ਸਰਿਤਾ, ਮੁਸਕਾਨ ਕੁਰੈਸ਼ੀ, ਗਾਮਾ ਫ਼ਕੀਰ, ਨੀਲੂ ਬੇਗਮ, ਚਰਚਿਤ ਬਾਲ ਗਾਇਕਾ ਨਮਰਤਾ ਸਾਦਿਕਪੁਰੀ, ਅਸ਼ੋਕ ਗਿੱਲ, ਕਾਮੇਡੀਅਨ ਬੂਟਾ ਸਿੰਘ ਖਹਿਰਾ, ਰਾਗਿਨੀ ਧੁਨੀ, ਵਿੱਕੀ ਸਿੱਧੂ, ਨਿਸ਼ਾਨ ਉੱਚੇਵਾਲਾ, ਸੁਖਦੇਵ ਸਿੰਘ ਤੇਜੀ, ਅਨੀਤਾ ਸੰਧੂ, ਆਦਿ ਕਲਾਕਾਰ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਮਹਰੂਮ ਲੋਕ ਗਾਇਕਾ ਨਰਿੰਦਰ ਬੀਬਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਮੇਲੇ ਵਿਚ ਨਾਮਵਰ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਇਸ ਮੌਕੇ ਸਰਪੰਚ ਬੂਟਾ ਸਿੰਘ ਸੰਘੇੜਾ, ‘ਆਪ’ ਦੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਸਾਦਿਕਪੁਰ, ਸੰਨੀ ਸਾਦਿਕਪੁਰ, ਪ੍ਰੀਤਮ ਸਿੰਘ ਪੀਤੂ, ਭਜਨ ਸਿੰਘ ਸੰਘੇੜਾ, ਗੁਰਮੇਲ ਸਿੰਘ, ਬਾਬਾ ਕਰਮ ਸਿੰਘ ਸੰਘੇੜਾ, ਮੈਂਬਰ ਪੰਚਾਇਤ ਨੀਲਮ, ਸੁਰਿੰਦਰ ਕੌਰ, ਮੰਗਲਪ੍ਰੀਤ ਸਿੰਘ, ਮਹਿੰਦਰ ਸਿੰਘ ਰਿੰਕੂ, ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ, ਬੀਬੀ ਗੁਰਬਖਸ਼ ਕੌਰ ਆਗੂ ਪੇਂਡੂ ਮਜ਼ਦੂਰ ਯੂਨੀਅਨ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹਾਦਤ ਵਾਲੇ ਖੇਤਾਂ ’ਚ ਗੂੰਜੇ ਪਾਸ਼ ਦੇ ਗੀਤ-ਕਵਿਤਾਵਾਂ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਵਿਖੇ ਗੁਰੂ ਰਵਿਦਾਸ ਜੀ ਦੀ ਬਾਣੀ ਸੰਬੰਧੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।