10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਗੁਰਦੁਆਰਾ ਆਦਰਸ਼ ਨਗਰ ਵਿਖੇ ਕਰਵਾਇਆ ਇਸਤਰੀ ਸਤਿਸੰਗ ਸਮਾਗਮ, ਵੱਡੀ ਗਿਣਤੀ ’ਚ ਪਹੁੰਚੀਆਂ ਸੁਸਾਇਟੀਆਂ

ਜਲੰਧਰ, 9 ਸਤੰਬਰ (ਐੱਮ. ਐੱਸ.

ਸਮਾਗਮ ਦੌਰਾਨ ਹਾਜ਼ਰੀ ਭਰਨ ਪਹੁੰਚਿਆ ਇਸਤਰੀ ਸਤਿਸੰਗ ਸਭਾ ਦਾ ਜਥਾ । ਤਸਵੀਰ : ਮੁਨੀਸ਼ 10-09-2026
ਜਲੰਧਰ, 9 ਸਤੰਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ, ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ 4 ਸਤੰਬਰ ਤੋਂ 12 ਸਤੰਬਰ ਤੱਕ ਲਗਾਤਾਰ ਸਮਾਗਮ ਕਰਵਾਏ ਜਾ ਰਹੇ ਹਨ। ਇਸ ਤਹਿਤ ਅੱਜ ਵਿਸ਼ੇਸ਼ ਤੌਰ ’ਤੇ ਇਸਤਰੀ ਸਤਿਸੰਗ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਇਸਤਰੀ ਸਤਿਸੰਗ ਸਭਾ ਬਾਲਾ ਪ੍ਰੀਤਮ ਸੁਸਾਇਟੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਜ਼-1, ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਬਸਤੀ ਸ਼ੇਖ, ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਪਿਸ਼ੇਰੀ ਮੁਹੱਲਾ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸੈਂਟਰਲ ਟਾਊਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਜ਼-2, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਜਲੰਧਰ ਛਾਉਣੀ, ਗੁਰਦੁਆਰਾ ਮੁਹੱਲਾ ਸੁਰਾਜ ਗੰਜ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਲਿੰਕ ਕਲੋਨੀ, ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ, ਰੱਸਤਾ ਮੁਹੱਲਾ, ਗੁਰਦੁਆਰਾ ਸ਼ੇਖਾਂ ਬਾਜ਼ਾਰ, ਗੁਰਦੁਆਰਾ ਗੁਰਦੇਵ ਨਗਰ, ਗੁਰਦੁਆਰਾ ਮਖਦੂਮਪੁਰਾ, ਗੁਰਦੁਆਰਾ ਬਸਤੀ ਪੀਰ ਦਾਦ, ਗੁਰਦੁਆਰਾ ਰਾਜਾ ਗਾਰਡਨ, ਗੁਰਦੁਆਰਾ ਦਿਓਲ ਨਗਰ, ਗੁਰਦੁਆਰਾ ਪ੍ਰੀਤ ਨਗਰ, ਲਾਡੋਵਾਲੀ ਰੋਡ, ਗੁਰਦੁਆਰਾ ਬਸਤੀ ਗੁਜਾਂ, ਗੁਰਦੁਆਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਕ੍ਰਿਸ਼ਨਾ ਨਗਰ, ਗੁਰਦੁਆਰਾ ਮਾਡਲ ਹਾਊਸ, ਗੁਰਦੁਆਰਾ ਅਵਤਾਰ ਨਗਰ, ਗੁਰਦੁਆਰਾ ਗੁਰੂ ਨਗਰ, ਗੁਰਦੁਆਰਾ ਅਸ਼ੋਕ ਨਗਰ, ਗੁਰਦੁਆਰਾ ਆਸਾ ਪੂਰਨ ਦਿਆਲ ਨਗਰ, ਗੁਰਦੁਆਰਾ ਪੰਜ ਪਿਆਰੇ ਈਸ਼ਵਰ ਨਗਰ, ਮੀਰੀ-ਪੀਰੀ ਸੇਵਾ ਸੁਸਾਇਟੀ ਚੋਪੜਾ ਕਾਲੋਨੀ, ਇਸਤਰੀ ਸਤਿਸੰਗ ਸਭਾ ਗੁਰਸ਼ਬਦ ਪ੍ਰਚਾਰ ਸਭਾ (ਸੋਹਾਣਾ) ਬ੍ਰਾਂਚ ਜਲੰਧਰ, ਗੁਰਦੁਆਰਾ ਨਿਰੰਕਾਰੀ ਜੋਤ, ਪੱਕਾ ਬਾਗ, ਮੁਹੱਲਾ ਗੋਬਿੰਦਗੜ੍ਹ, ਗੁਰਦੁਆਰਾ ਦੀਵਾਨ ਅਸਥਾਨ, ਗੁਰਦੁਆਰਾ ਗੁਰੂ ਅਮਰਦਾਸ ਜੀ, ਡਿਫ਼ੈਂਸ ਕਾਲੋਨੀ, ਗੁਰਦੁਆਰਾ ਜਸਵੰਤ ਨਗਰ, ਗੜ੍ਹਾ, ਗੁਰਦੁਆਰਾ ਸ਼ਕਤੀ ਨਗਰ, ਗੁਰਦੁਆਰਾ ਮਾਡਲ ਹਾਊਸ ਬੇਬੇ ਨਾਨਕੀ ਜਥਾ, ਗੁਰਦੁਆਰਾ ਮੁਹੱਲਾ ਕਰਾਰ ਖਾਂ ਅਤੇ ਹੋਰ ਗੁਰਦੁਆਰਾ ਸਾਹਿਬਾਂ ਦੀਆਂ ਇਸਤਰੀ ਸਤਿਸੰਗ ਸਭਾਵਾਂ ਨੇ ਕੀਰਤਨ ਦੁਆਰਾ ਹਾਜ਼ਰੀ ਲਗਾਈ। ਪ੍ਰਬੰਧਕਾਂ ਵਲੋਂ ਸਮੂਹ ਜਥਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੀਬੀ ਕੰਵਲਜੀਤ ਕੌਰ, ਰਛਪਾਲ ਕੌਰ, ਇੰਦਰਜੀਤ ਕੌਰ, ਬਲਵਿੰਦਰ ਕੌਰ ਲਾਡਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਰਾਜਪਾਲ, ਕੁਲਵਿੰਦਰ ਸਿੰਘ ਥਿਆੜਾ, ਹਰਜਿੰਦਰ ਸਿੰਘ ਲਾਡਾ, ਪ੍ਰਭੂ ਸਿੰਘ, ਮਨਜੀਤ ਸਿੰਘ ਬਿੰਦਰਾ, ਹਰਿੰਦਰ ਪਾਲ ਸਿੰਘ ਮੱਕੜ, ਸਤਨਾਮ ਸਿੰਘ, ਠੇਕੇਦਾਰ ਹਰਜਿੰਦਰ ਸਿੰਘ, ਅਮਰਜੀਤ ਸਿੰਘ ਬਸਰਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਬਸਤੀ ਦਾਨਿਸ਼ਮੰਦਾਂ ਦੇ ਸਤਨਾਮ ਨਗਰ ’ਚ ਨੀਵੀਆਂ ਤੇ ਨੰਗੀਆਂ ਬਿਜਲੀ ਦੀਆਂ ਤਾਰਾਂ ਤੋਂ ਲੋਕ ਪ੍ਰੇਸ਼ਾਨ, ਹਾਦਸੇ ਦਾ ਖ਼ਤਰਾ ਅਗਲੀ ਖ਼ਬਰ ਹਰਖੋਵਾਲੀਏ ਸੰਪਰਦਾਏ ਵਲੋਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।