13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

“ ਧਨੀ ਪਿੰਡ ਸਕੂਲ ਕਬੱਡੀ ਅੰਡਰ -17, ਵਾਲੀਬਾਲ ਅੰਡਰ -14 ਅਤੇ ਬੈਡਮਿੰਟਨ ਅੰਡਰ -14 ’ ਚ ਬਣਿਆ ਜ਼ੋਨ ਚੈਂਪੀਅਨ

ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ, 12 ਅਗਸਤ (ਹਰਵਿੰਦਰ ਕੁਮਾਰ)-ਸਿੱਖਿਆ ਵਿਭਾਗ ਵਲੋਂ ਜਾਰੀ ਖੇਡ ਕਲੰਡਰ ਅਨੁਸਾਰ ਸਕੂਲਾਂ ਵਿਚ ਜੋਨ ਪੱਧਰ ਦੀਆਂ ਖੇਡਾਂ ਚੱਲ ਰਹੀਆਂ ਹਨ । ਜੋਨ ਗੁਰਾਇਆ-1 ਦੀਆਂ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਸਕੂਲ ਇੰਚਾਰਜ ਰਿਸ਼ੀ ਕੁਮਾਰ ਦੀ ਅਗਵਾਈ ਵਿਚ ਜੋਨ ਟੂਰਨਾਮੈਂਟ ਵਿਚ ਭੇਜੀਆਂ ਗਈਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ।

“ਧਨੀ ਪਿੰਡ ਸਕੂਲ ਕਬੱਡੀ ਅੰਡਰ-17, ਵਾਲੀਬਾਲ ਅੰਡਰ-14 ਅਤੇ ਬੈਡਮਿੰਟਨ ਅੰਡਰ-14 ਚ’ ਬਣਿਆ ਜੋਨ ਚੈਂਪੀਅਨ”। 13-08-2026
ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ, 12 ਅਗਸਤ (ਹਰਵਿੰਦਰ ਕੁਮਾਰ)-ਸਿੱਖਿਆ ਵਿਭਾਗ ਵਲੋਂ ਜਾਰੀ ਖੇਡ ਕਲੰਡਰ ਅਨੁਸਾਰ ਸਕੂਲਾਂ ਵਿਚ ਜੋਨ ਪੱਧਰ ਦੀਆਂ ਖੇਡਾਂ ਚੱਲ ਰਹੀਆਂ ਹਨ । ਜੋਨ ਗੁਰਾਇਆ-1 ਦੀਆਂ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਸਕੂਲ ਇੰਚਾਰਜ ਰਿਸ਼ੀ ਕੁਮਾਰ ਦੀ ਅਗਵਾਈ ਵਿਚ ਜੋਨ ਟੂਰਨਾਮੈਂਟ ਵਿਚ ਭੇਜੀਆਂ ਗਈਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪੰਜਾਬੀ ਲੈਕਚਰਾਰ ਤੀਰਥ ਸਿੰਘ ਬਾਸੀ ਸਕੂਲ ਖੇਡ ਇੰਚਾਰਜ ਨੇ ਦੱਸਿਆ, ਕਿ ਸਕੂਲ ਦੀਆਂ ਕੁੱਲ 10 ਟੀਮਾਂ ਨੇ ਟੂਰਨਾਮੈਂਟ ਵਿਚ ਭਾਗ ਲਿਆ ਜਿਹਨਾਂ ਵਿਚੋਂ 6 ਟੀਮਾਂ ਨੇ ਜਿੱਤਾਂ ਪ੍ਰਾਪਤੀਆਂ ਕੀਤੀਆਂ। ਓਹਨਾ ਦੱਸਿਆ ਕਿ ਕੱਬਡੀ ਸਰਕਲ ਲੜਕੇ U -17 ਵਿਚ ਪਹਿਲਾ, ਕਬੱਡੀ ਨੈਸ਼ਨਲ ਲੜਕੇ U -17 ਵਿਚ ਪਹਿਲਾ, ਵਾਲੀਬਾਲ U -14 ਲੜਕੇ ਵਿੱਚ ਪਹਿਲਾ, ਬੈਡਮਿੰਟਨ ਲੜਕੇ U -14 ਵਿੱਚ ਪਹਿਲਾ, ਕਬੱਡੀ ਸਰਕਲ ਲੜਕੇ U -14 ਵਿੱਚ ਦੂਸਰਾ, ਅਤੇ ਕਬੱਡੀ ਨੈਸ਼ਨਲ ਲੜਕੇ U -14 ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ -ਰ ਨੇ ਸਕੂਲ ਸਟਾਫ ਅਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਆਸ ਕੀਤੀ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਸ ਮੌਕੇ ਸਕੂਲ ਇੰਚਾਰਜ ਰਿਸ਼ੀ ਕੁਮਾਰ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕੋਚ ਹਰਮੇਸ਼ ਲਾਲ ਵੱਲੋਂ ਕਰਵਾਈ ਗਈ ਤਿਆਰੀ ਸਦਕਾ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਜਿੱਥੇ ਸਕੂਲ ਦੇ ਖੇਡ ਇੰਚਾਰਜ ਲੈਕਚਰਾਰ ਤੀਰਥ ਸਿੰਘ ਬਾਸੀ ਅਤੇ ਕੈਂਪਸ ਮੈਨੇਜਰ ਜੋਗਿੰਦਰ ਪਾਲ ਦਾ ਇਸ ਵਿਚ ਵਿਸ਼ੇਸ਼ ਯੋਗਦਾਨ ਰਿਹਾ ਉਥੇ ਸਮੂਹ ਸਟਾਫ ਨੇ ਵੀ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਚੇਅਰਪਰਸਨ ਮਨਜੀਤ ਕੌਰ,ਰੇਸ਼ਮ ਲਾਲ ਮੈਂਬਰ ਪੰਚਾਇਤ, ਕੇ.ਐੱਸ. ਕਿੰਦਾ, ਅੰਤਰਰਾਸਟਰੀ ਕੋਚ ਹਰਮੇਸ਼ ਲਾਲ,ਰਾਧਾ ਸ਼ਰਮਾ, ਰੀਨਾ ਰਾਣੀ, ਸ਼ਿਮਲਾ ਦੇਵੀ, ਲੈਕ. ਕੁਲਵੰਤ ਰਾਮ, ਲੈਕ. ਬਲਵਿੰਦਰ ਰਾਣੀ, ਮੁਨੀਸ਼ ਕੁਮਾਰ, ਜਸਵਿੰਦਰ ਸਾਂਪਲਾ,ਜੋਗਿੰਦਰ ਪਾਲ, ਰਾਹੁਲ, ਮੰਜੂ ਰਾਣੀ, ਸੀਮਾ ਦੇਵੀ, ਅੰਸ਼ੂ ਸੱਭਰਵਾਲ, ਸਰਬਜੀਤ ਕੌਰ, ਸਰੁਚੀ ਲੂਥਰਾ, ਮੈਡਮ ਅਨੂ ਤੋਂ ਇਲਾਵਾ ਸਮੂਹ ਵਿਦਿਆਰਥੀ ਹਾਜਰ ਸਨ।
ਪਿਛਲੀ ਖ਼ਬਰ ਲਾਡੋਵਾਲੀ ਰੋਡ ’ ਤੇ ਪਾਣੀ ਦੀ ਪਾਈਪ ਫਟੀ , ਲੱਖਾਂ ਲੀਟਰ ਪਾਣੀ ਬਰਬਾਦ ਕਈ ਕਾਲੋਨੀਆਂ ਦੀ ਪਾਣੀ ਸਪਲਾਈ ਰਹੀ ਬੰਦ, ਲੋਕਾਂ... ਅਗਲੀ ਖ਼ਬਰ ਮਾਤਾ ਆਸ਼ਾ ਦੇਵੀ ਲੰਗਰ ਕਮੇਟੀ ਲਗਾਏਗੀ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।