15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅੱਜ ਤੋਂ ਤਿੰਨ ਦਿਨ ਤੱਕ ਫਿਰ ‘ਨੋ ਵਰਕ ਡੇਅ’ ’ਤੇ ਜਾਣਗੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲ

ਅਜੀਤ ਡੈਸਕ 16-07-2026
ਜਲੰਧਰ, 15 ਜੁਲਾਈ (ਜਤਿੰਦਰ ਪੰਮੀ)–ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਕਾਨੂੰਨੀ ਸਹਾਇਤਾ ਰੱਖਿਆ ਕੌਂਸਲ (ਐੱਲ. ਏ. ਡੀ. ਸੀ.) ਪ੍ਰਣਾਲੀ ਦੇ ਵਿਰੋਧ ’ਚ ਆਪਣਾ ਸੰਘਰਸ਼ ਮੁੜ ਆਰੰਭ ਦਿੱਤਾ ਹੈ। ਇਸ ਤਹਿਤ ਵਕੀਲਾਂ ਵਲੋਂ 16 ਤੋਂ 18 ਜੁਲਾਈ ਤਕ ਲਗਾਤਾਰ ਤਿੰਨ ਤੱਕ ਜ਼ਿਲ੍ਹਾ ਕਚਹਿਰੀਆਂ ਵਿੱਚ ਅਦਾਲਤਾਂ ਦੇ ਕੰਮ ਦਾ ਬਾਈਕਾਟ ਕਰਕੇ ‘ਨੋ ਵਰਕ ਡੇਅ’ ਰੱਖਿਆ ਜਾਵੇਗਾ। ਇਸ ਸੰਬੰਧੀ ਫੈਸਲਾ ਬੁੱਧਵਾਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੀਤਾ ਗਿਆ। ਕਾਰਜਕਾਰੀ ਕਮੇਟੀ ਨੇ ਪੰਜਾਬ ਦੀਆਂ ਸਮੂਹ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਆਪਣਾ ਸੰਘਰਸ਼ ਜਾਰੀ ਰੱਖਣ ਨੂੰ ਸਹਿਮਤੀ ਦੇ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਦਿੱਤਿਆ ਜੈਨ ਤੇ ਸਕੱਤਰ ਰੋਹਿਤ ਗੰਭੀਰ ਨੇ ਦੱਸਿਆ ਕਿ ਸਾਂਝੀ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਇਸ ਤਹਿਤ ਸਮੂਹ ਵਕੀਲ ਕੰਮਕਾਜ ਬੰਦ ਕਰਕੇ ‘ਨੋ ਵਰਕ ਡੇਅ’ ਮਨਾਉਣਗੇ।
ਇਸ ਮੌਕੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਦੜ, ਰਾਜ ਕੁਮਾਰ ਭੱਲਾ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸੰਯੁਕਤ ਸਕੱਤਰ ਸਾਹਿਲ ਮਲਹੋਤਰਾ, ਜੂਨੀਅਰ ਮੀਤ ਪ੍ਰਧਾਨ ਸੂਰਜ ਪ੍ਰਤਾਪ ਸਿੰਘ, ਸਹਾਇਕ ਸਕੱਤਰ ਸੋਨਾਲਿਕਾ, ਕਾਰਜਕਾਰਨੀ ਮੈਂਬਰ ਪਾਰਸ ਚੌਧਰੀ, ਪ੍ਰਭੂ ਧੀਰ, ਵਿਜੈ ਮਿਸ਼ਰਾ, ਮਹੂਲ ਖੰਨਾ, ਅਮਾਨਤ, ਨੇਹਾ ਅਤੇ ਪਾਇਲ ਤੋਂ ਇਲਾਵਾ ਰਤਨ ਧੂਆ, ਰਾਕੇਸ਼ ਧੀਰ, ਅਮਰਿੰਦਰ ਥਿੰਦ, ਵੀ.ਕੇ. ਸੇਰਿਨ, ਸੰਜੀਵ ਬਾਂਸਲ, ਅਸ਼ੋਕ ਕੁਮਾਰ ਸ਼ਰਮਾ, ਨਿਖਿਲ ਸ਼ਰਮਾ, ਜਗਤਪਾਲ ਮੈਨੀ, ਨਵਜੋਤ ਸਿੰਘ, ਪੁਰਸ਼ੋਤਮ ਕਪੂਰ, ਆਰ. ਕੇ. ਭੱਲਾ, ਰਾਜੇਸ਼ ਵਰਮਾ, ਮਧੂ ਰਚਨਾ, ਪ੍ਰਿਤਪਾਲ ਸਿੰਘ, ਸੰਨੀ ਕੁਮਾਰ, ਮੋਹਿਤ, ਨੇਹਾ, ਰਵੀਨਾ, ਬਲਦੇਵ ਪ੍ਰਕਾਸ਼ ਰਲ ਅਤੇ ਨਵਤੇਜ ਸਿੰਘ ਮਨਹਾਸ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ।
ਪਿਛਲੀ ਖ਼ਬਰ ਬਰਸਾਤੀ ਮੌਸਮ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸੁਚੇਤ ਰਹਿਣਾ ਜ਼ਰੂਰੀ - ਸਿਵਲ ਸਰਜਨ ਅਗਲੀ ਖ਼ਬਰ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।