24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਆਦਮਪੁਰ ਵਿਖੇ 19ਵਾਂ ਦਸਤਾਰ ਸਿਖਲਾਈ ਕੈਂਪ ਅਤੇ 18ਵਾਂ ਦਸਤਾਰਬੰਦੀ ਮੁਕਾਬਲਾ ਸਫ਼ਲਤਾਪੂਰਨ ਸਮਾਪਤ ਜੇਤੂ ਬੱਚਿਆਂ ਦਾ ਵੱਡੇ ਇਨਾਮਾਂ ਨਾਲ ਸਨਮਾਨ <br/>

ਆਦਮਪੁਰ ਵਿਖੇ ਕਰਵਾਏ ਦਸਤਾਰ ਮੁਕਾਬਲਿਆਂ ਦੌਰਾਨ ਸੰਤ ਬਾਬਾ ਨਿਹਾਲ ਸਿੰਘ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ | ਤਸਵੀਰ ਹਰਪ੍ਰੀਤ ਸਿੰਘ <br/> 15-06-2026
ਆਦਮਪੁਰ, 14 ਜੂਨ (ਹਰਪ੍ਰੀਤ ਸਿੰਘ)-ਗੁਰੂ ਨਾਨਕ ਸਭਾ ਆਦਮਪੁਰ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਸਮੇਤ ਗੁਰਦੁਆਰਾ ਰਾਮਗੜ੍ਹੀਆ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਸਦਕਾ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਸਿੱਖੀ ਸਰੂਪ ਨਾਲ ਜੋੜਨ ਦੇ ਮਕਸਦ ਨਾਲ ਆਦਮਪੁਰ ਵਿਖੇ ਕਰਵਾਇਆ ਗਿਆ | 19ਵਾਂ ਦਸਤਾਰ ਸਿਖਲਾਈ ਕੈਂਪ ਅਤੇ 18ਵਾਂ ਦਸਤਾਰਬੰਦੀ ਮੁਕਾਬਲਾ ਸਫਲਤਾਪੂਰਨ ਸਮਾਪਤ ਹੋ ਗਿਆ | ਇਸ ਸਮਾਗਮ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਹਿੱਸਾ ਲੈ ਕੇ ਦਸਤਾਰ ਸਜਾਉਣ ਦੀ ਕਲਾ ਦੇ ਜੌਹਰ ਦਿਖਾਏ | ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਕਰਵਾਏ ਗਏ ਦਸਤਾਰਬੰਦੀ ਮੁਕਾਬਲਿਆਂ ਵਿੱਚ ਬੱਚਿਆਂ ਦੇ 8 ਤੋ 16 ਸਾਲ ਉਮਰ ਵਰਗ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਵੱਲੋਂ ਬੇਹੱਦ ਸੁੰਦਰ ਅਤੇ ਆਕਰਸ਼ਕ ਤਰੀਕੇ ਨਾਲ ਸਜਾਈਆਂ ਗਈਆਂ | ਜੱਜਾਂ ਦੀ ਕਮੇਟੀ ਵੱਲੋਂ ਬਾਰੀਕੀ ਨਾਲ ਪਰਖ ਕਰਨ ਉਪਰੰਤ ਨਤੀਜਿਆਂ ਦਾ ਐਲਾਨ ਕੀਤਾ ਗਿਆ | ਜਿਨਾਂ ਵਿੱਚ ਤਿੰਨ ਗਰੁੱਪ ਬਣਾਏ ਗਏ | ਇਸੇ ਗਰੁੱਪ, ਏ ਉਮਰ 8 ਤੋਂ 12 ਸਾਲ ਦਸਤਾਰ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਮਨ ਸਿੰਘ, ਦੂਜਾ ਸਥਾਨ, ਸਾਹਿਬ ਪ੍ਰੀਤ ਸਿੰਘ, ਤੀਜਾ ਸਥਾਨ ਗੁਰਸ਼ਰਨ ਪ੍ਰੀਤ ਸਿੰਘ, ਗਰੁੱਪ ਬੀ ਉਮਰ ਵਰਗ 16 ਸਾਲ ਪਹਿਲਾ ਸਥਾਨ ਗਗਨਪ੍ਰੀਤ ਸਿੰਘ, ਦੂਜਾ ਸਥਾਨ ਹਰਗੁਨਦੀਪ ਸਿੰਘ, ਤੀਜਾ ਸਥਾਨ ਗੁਰਕਰਨ ਸਿੰਘ, ਗਰੁੱਪ, ਸੀ ਵਿੱਚ ਪਹਿਲਾ ਸਥਾਨ ਜਸਪ੍ਰੀਤ ਸਿੰਘ, ਗੁਰਿੰਦਰ ਸਿੰਘ ਦੂਜਾ ਸਥਾਨ, ਗੁਰਕਰਨ ਸਿੰਘ ਤੀਜੇ ਸਥਾਨ 'ਤੇ ਆਉਣ ਵਾਲੇ ਹੋਣਹਾਰ ਬੱਚਿਆਂ ਨੂੰ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆ ਵੇਲਾ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਟਰਾਫੀਆਂ, ਸਨਮਾਨ ਚਿੰਨ੍ਹ ਅਤੇ ਵੱਡੇ ਇਨਾਮਾਂ ਨਾਲ ਨਵਾਜਿਆ ਗਿਆ | ਇਸ ਤੋਂ ਇਲਾਵਾ ਕੈਂਪ ਵਿੱਚ ਭਾਗ ਲੈਣ ਵਾਲੇ ਹਰ ਇੱਕ ਸਿੱਖਿਆਰਥੀ ਨੂੰ ਵੀ ਹੌਸਲਾ ਅਫਜ਼ਾਈ ਲਈ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਸਮਾਗਮ ਦੌਰਾਨ ਕੁਲਵਿੰਦਰ ਸਿੰਘ ਟੋਨੀ, ਹਰਵਿੰਦਰ ਸਿੰਘ ਭੂਈ, ਪਰਮਜੀਤ ਸਿੰਘ ਨੋਟਾ, ਓਾਕਾਰ ਸਿੰਘ ਫਲੋਰਾ, ਕੁਲਜੀਤ ਸਿੰਘ ਭੂਈ, ਹਰਜਿੰਦਰ ਸਿੰਘ ਸੂਰੀ, ਰਣਜੋਤ ਸਿੰਘ ਸੂਰੀ, ਭੁਪਿੰਦਰ ਸਿੰਘ ਕਾਲੜਾ, ਗੁਰਪੁਨੀਤ ਸਿੰਘ ਨੋਟਾ, ਨਿਰਮਲ ਸਿੰਘ ਬਾਂਸਲ, ਹਰਿੰਦਰ ਸਿੰਘ ਬਾਂਸਲ, ਹਰਦੇਵ ਸਿੰਘ ਬਾਂਸਲ, ਅਮਨਵੀਰ ਸਿੰਘ ਬਾਂਸਲ, ਅਮਨਵੀਰ ਸਿੰਘ ਬਾਂਸਲ | ਫਲੋਰਾ, ਅਵਤਾਰ ਸਿੰਘ ਸਿਆਣ, ਰਘੁਬੀਰ ਸਿੰਘ ਵਿਰਦੀ, ਕਮਲਜੀਤ ਸਿੰਘ ਭੂਈ, ਹਰਜੋਤ ਸਿੰਘ, ਅਰਸ਼ਦੀਪ ਸਿੰਘ, ਇਕਬਾਲ ਸਿੰਘ, ਇੰਦਰਪਾਲ ਸਿੰਘ, ਬਲਜਿੰਦਰ ਸਿੰਘ, ਹਰਮਨਵੀਰ ਸਿੰਘ, ਤਰਨਜੋਤ ਸਿੰਘ, ਰਣਵੀਰ ਸਿੰਘ, ਮਨਵੀਰ ਸਿੰਘ ਭੋਗਲ ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ, ਜਿਨ੍ਹਾਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਨਵਾਂਸ਼ਹਿਰ ਵਾਲੀ ਸੜਕ 'ਤੇ ਵਾਪਰਿਆ ਹਾਦਸਾ ਅਗਲੀ ਖ਼ਬਰ ਭਾਜਪਾ ਇੰਚਾਰਜ ਰਾਣਾ ਹਰਦੀਪ ਸਿੰਘ ਵਲੋਂ ਗੁਰਪ੍ਰੀਤ ਬੱਬੂ ਦੇ ਪਿਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।