24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਭਾਜਪਾ ਇੰਚਾਰਜ ਰਾਣਾ ਹਰਦੀਪ ਸਿੰਘ ਵਲੋਂ ਗੁਰਪ੍ਰੀਤ ਬੱਬੂ ਦੇ ਪਿਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ <br/>

ਸਮਾਜ ਸੇਵਕ ਗੁਰਪ੍ਰੀਤ ਸਿੰਘ ਬੱਬੂ ਦੇ ਪਿਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਨਾਲ, ਹਰਦੇਵ ਸਿੰਘ ਪੀਟਾ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 15-06-2026
ਸ਼ਾਹਕੋਟ, 14 ਜੂਨ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਉੱਘੇ ਸਮਾਜ ਸੇਵਕ ਅਤੇ 'ਬੱਬੂ ਫਾਸਟ ਫੂਡ' ਸ਼ਾਹਕੋਟ ਦੇ ਮਾਲਕ ਗੁਰਪ੍ਰੀਤ ਸਿੰਘ ਬੱਬੂ ਅਤੇ ਹਰਜੀਤ ਸਿੰਘ ਸੋਨੂੰ (ਯੂ.ਕੇ) ਦੇ ਪਿਤਾ ਕੁਲਵੰਤ ਸਿੰਘ ਚਤਰੱਥ ਵਾਸੀ ਸ਼ਾਹਕੋਟ ਦੇ ਦਿਹਾਂਤ 'ਤੇ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਵਲੋਂ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਚਤਰੱਥ ਦੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਜੀਵਨ ਤੇ ਮੌਤ ਕੁਦਰਤ ਦਾ ਅਟੱਲ ਸੱਚ ਹੈ, ਪਰ ਆਪਣੇ ਪਿਤਾ ਦਾ ਵਿਛੋੜਾ ਹਰ ਕਿਸੇ ਲਈ ਬੇਹੱਦ ਦੁਖਦਾਈ ਹੁੰਦਾ ਹੈ | ਰਾਣਾ ਨੇ ਕਿਹਾ ਕਿ ਕੁਲਵੰਤ ਸਿੰਘ ਚਤਰੱਥ ਇਕ ਨੇਕ ਦਿਲ, ਮਿਲਣਸਾਰ ਤੇ ਚੰਗੇ ਸੁਭਾਅ ਵਾਲੇ ਇਨਸਾਨ ਸਨ, ਜਿਨ੍ਹਾਂ ਨੇ ਆਪਣਾ ਜੀਵਨ ਪਰਿਵਾਰ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਸਮਰਪਿਤ ਕੀਤਾ | ਇਸ ਦੁੱਖ ਦੀ ਘੜੀ ਵਿਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ | ਇਸ ਮੌਕੇ ਹਰਦੇਵ ਸਿੰਘ ਪੀਟਾ ਸਾਬਕਾ ਐੱਮ.ਸੀ, ਰਵੀਸ਼ ਗੋਇਲ ਰਾਮ ਭਾਜਪਾ ਆਗੂ, ਅੰਮਿ੍ਤਪਾਲ ਜੋਨਾ ਮਲਸੀਆਂ ਪੀ.ਏ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਦਮਪੁਰ ਵਿਖੇ 19ਵਾਂ ਦਸਤਾਰ ਸਿਖਲਾਈ ਕੈਂਪ ਅਤੇ 18ਵਾਂ ਦਸਤਾਰਬੰਦੀ ਮੁਕਾਬਲਾ ਸਫ਼ਲਤਾਪੂਰਨ ਸਮਾਪਤ ਜੇਤੂ ਬੱਚਿਆਂ ਦਾ ਵੱ... ਅਗਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨੌਜਵਾਨਾਂ ਨੇ ਰੋਹ ਪ੍ਰਗਟਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।