22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਡੇਰਾਬੱਸੀ ਵਿਚ ਸਿਹਤ ਵਿਭਾਗ ਦੀ ਛਾਪੇਮਾਰੀ, 1200 ਕਿੱਲੋ ਪਨੀਰ ਜ਼ਬਤ

ਡੇਰਾਬੱਸੀ (ਮੋਹਾਲੀ), 22 ਸਤੰਬਰ (ਗੁਰਮੀਤ ਸਿੰਘ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਨੇ...

ਅਜੀਤ ਡੈਸਕ 22-09-2026

ਡੇਰਾਬੱਸੀ (ਮੋਹਾਲੀ), 22 ਸਤੰਬਰ (ਗੁਰਮੀਤ ਸਿੰਘ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਨੇ ਪਿੰਡ ਸੁੰਡਰਾਂ ਵਿਚ ਪਨੀਰ ਬਣਾਉਣ ਵਾਲੀ ਇਕ ਫੈਕਟਰੀ ’ਤੇ ਛਾਪੇਮਾਰੀ ਕਰਕੇ ਕਰੀਬ 1200 ਕਿਲੋ ਪਨੀਰ ਜ਼ਬਤ ਕੀਤਾ ਅਤੇ ਫੈਕਟਰੀ ਨੂੰ ਸੀਲ ਕਰ ਦਿੱਤਾ। ਵਿਭਾਗ ਮੁਤਾਬਕ ਪਨੀਰ ਪਾਊਡਰ ਨਾਲ ਤਿਆਰ ਕੀਤਾ ਜਾ ਰਿਹਾ ਸੀ।

ਮੌਕੇ ’ਤੇ ਸਫ਼ਾਈ ਦੇ ਢੁਕਵੇਂ ਪ੍ਰਬੰਧ ਨਹੀਂ ਸਨ ਅਤੇ ਗੰਦੇ ਪਾਣੀ ਦੇ ਨੇੜੇ ਪਨੀਰ ਤਿਆਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਫੈਕਟਰੀ ਦੇ ਬਾਹਰ ਕੋਈ ਬੋਰਡ ਵੀ ਨਹੀਂ ਲੱਗਿਆ ਹੋਇਆ ਸੀ।

ਵਿਭਾਗ ਵਲੋਂ ਹੁਣ ਫੈਕਟਰੀ ਦੇ ਮਾਲਕ ਅਤੇ ਤਿਆਰ ਪਨੀਰ ਦੀ ਸਪਲਾਈ ਕਿਹੜੇ ਇਲਾਕਿਆਂ ਵਿਚ ਕੀਤੀ ਜਾ ਰਹੀ ਸੀ, ਸਬੰਧੀ ਜਾਂਚ ਕੀਤੀ ਜਾਵੇਗੀ। ਕਾਰਵਾਈ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ।

ਪਿਛਲੀ ਖ਼ਬਰ ਦਸੂਹਾ ਵਿਖੇ ਜ਼ਬਰਦਸਤ ਧਮਾਕੇ ਦੀ ਆਵਾਜ਼ ਨਾਲ ਲੋਕਾਂ ਵਿਚ ਚਰਚਾ ਅਗਲੀ ਖ਼ਬਰ ਲੁਧਿਆਣਾ 'ਚ ਚੋਰੀ ਕਰਨ ਆਏ ਨੌਜਵਾਨ 'ਤੇ ਪੁਲਿਸ ਮੁਲਾਜ਼ਮ ਨੇ ਚਲਾਈ ਗੋਲੀ