25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਿੰਡਾਂ ਦੇ ਵਿਕਾਸ ਦੇ ਮਾਮਲੇ 'ਚ ਕਦੇ ਵੀ ਸਿਆਸੀ ਵਿਤਕਰਾ ਨਹੀਂ ਕੀਤਾ-ਪਰਮਿੰਦਰ ਪੰਡੋਰੀ <br/>

ਪਿੰਡ ਸੈਦਪੁਰ ਝਿੜੀ ਵਿਖੇ 'ਆਪ' ਵਰਕਰਾਂ ਦੀ ਮੀਟਿੰਗ ਦÏਰਾਨ ਹਾਜ਼ਰ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਤੇ ਹੋਰ¢ ਤਸਵੀਰ: ਬਾਂਸਲ <br/> 15-06-2026
ਸ਼ਾਹਕੋਟ, 14 ਜੂਨ (ਨਗਿੰਦਰ ਸਿੰਘ ਬਾਂਸਲ)-ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵਲੋਂ ਨੇੜਲੇ ਪਿੰਡ ਸੈਦਪੁਰ ਝਿੜੀ ਵਿਚ ਆਪ ਵਰਕਰਾਂ ਨਾਲ ਮੀਟਿੰਗ ਕੀਤੀ ਗਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.ਪੰਡੋਰੀ ਨੇ ਕਿਹਾ ਕਿ ਉਹ ਪਿੰਡਾਂ ਦੇ ਵਿਕਾਸ ਦੇ ਮਾਮਲੇ ਵਿਚ ਸਿਆਸੀ ਵਿਤਕਰਾ ਨਹੀਂ ਕਰਦੇ¢ ਉਨ੍ਹਾਂ ਕਿਹਾ ਕਿ ਹਲਕੇ ਵਿਚ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਵਿਰੋਧੀ ਪਾਰਟੀਆਂ ਦੇ ਬਣੇ ਹੋਏ ਹਨ ਪਰ ਉਨ੍ਹਾਂ ਵਲੋਂ ਕਦੀ ਵੀ ਉਨ੍ਹਾਂ ਪਿੰਡਾਂ ਦੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਨਹੀਂ ਕੀਤੀ ਗਈ¢ ਸ. ਪੰਡੋਰੀ ਨੇ 'ਆਪ' ਵਰਕਰਾਂ ਨੂੰ ਪਿੰਡਾਂ ਦੇ ਵਿਕਾਸ ਦੇ ਮਾਮਲੇ ਵਿਚ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ¢ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਜਿੱਥੇ ਵੀ ਲੋੜ ਪਵੇ ਉਹ ਤੁਰੰਤ ਹਾਜ਼ਰ ਹੋਣਗੇ¢ ਇਸ ਤੋਂ ਪਹਿਲਾਂ ਬਲਵਿੰਦਰ ਸਿੰਘ ਗਿੱਲ ਨੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੂੰ ਜੀ ਆਇਆਂ ਆਖਿਆ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਸੋਨੀ ਢੋਟ, ਸੁਖਵਿੰਦਰ ਸਿੰਘ ਸੋਖਾ, ਰਣਬੀਰ ਸਿੰਘ ਰਾਣਾ ਸਾਬਕਾ ਸਰਪੰਚ, ਕਾਲਾ ਗੁੱਜਰ, ਤਰਸੇਮ ਲਾਲ ਭਲਵਾਨ, ਬਲਦੇਵ ਰਾਜ ਪੋਕਾ, ਗੋਰਾ ਸੈਦਪੁਰ, ਬਲਦੇਵ ਰਾਜ ਸਰਪੰਚ ਹਾਜ਼ੀਪੁਰ, ਰਣਜੀਤ ਸਿੰਘ ਰਾਣਾ ਮੈਂਬਰ ਪੰਚਾਇਤ, ਮੁਖਤਿਆਰ ਚੰਦ ਨਿੱਕਾ, ਸਰਬਣ ਸਿੰਘ ਗਿੱਲ, ਸੁੱਖਾ ਸਹੋਤਾ ਆਦਿ ਹਾਜ਼ਰ ਸਨ¢ ਅਖੀਰ ਵਿਚ ਬੀਬੀ ਬੰਸੋ ਨੇ ਮੀਟਿੰਗ ਵਿਚ ਹਾਜ਼ਰ ਸਾਰਿਆਂ ਦਾ ਧੰਨਵਾਦ ਕੀਤਾ¢

ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਫਿਲੌਰ 'ਚ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੋਣ ਟਰੇਨਿੰਗ 242 ਬੂਥਾਂ 'ਤੇ ਕਾਂਗਰਸ ਪਾਰਟੀ ਦੇ ਇੰਚਾਰ... ਅਗਲੀ ਖ਼ਬਰ ਪਤੰਜਲੀ ਯੋਗ ਸਮਿਤੀ ਸ਼ਾਹਕੋਟ ਵਲੋਂ ਮਨਾਏ 'ਸੰਡੇ ਜਸ਼ਨ' ਮੌਕੇ ਸਾਧਕਾਂ ਨੇ ਕੀਤੀ ਖ਼ੂਬ ਮਸਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।