ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਕਰਨ ਤੇ ਸੱਟਾਂ ਮਾਰਨ ਦੇ ਦੋਸ਼ ਹੇਠ 2 ਵਿਅਕਤੀਆਂ ਵਿਰੁੱਧ ਕੇਸ ਦਰਜ
ਭੁਲੱਥ, 23 ਸਤੰਬਰ (ਪੱਤਰ ਪ੍ਰੇਰਕ)-ਕਾਰ ਪਾਰਕਿੰਗ ਸਬੰਧੀ ਝਗੜਾ ਕਰਨ ਤੇ ਸੱਟਾਂ ਮਾਰਨ ਦੇ ਦੋਸ਼ ਹੇਠ ਦੋ ਵਿਰੁੱਧ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਨਿਸ਼ਾਨ ਸਿੰਘ ਪੁੱਤਰ ਜੱਗਣ ਸਿੰਘ ਵਾਸੀ ਭੁਲੱਥ ਜ਼ਿਲ੍ਹਾ ਕਪੂਰਥਲਾ ਨੇ ਥਾਣਾ ਭੁਲੱਥ ਵਿਖੇ ਲਿਖਤੀ ਇਤਲਾਹ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਵਾਰਡ ਨੰਬਰ 9 ਤੇ ਹੈਰੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਮੇਤਲਾ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਨੇ ਉਸ ਦੇ ਨਾਲ ਕਾਰ ਪਾਰਕ ਨੂੰ ਲੈ ਕੇ ਝਗੜਾ ਕੀਤਾ ਤੇ ਸੱਟਾਂ ਮਾਰੀਆਂ ਗਈਆਂ, ਜਿਸ ‘ਤੇ ਉਕਤ ਦੋਵਾਂ ਵਿਰੁੱਧ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ|
ਅਜੀਤ ਡੈਸਕ
24-09-2026