25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਤੰਜਲੀ ਯੋਗ ਸਮਿਤੀ ਸ਼ਾਹਕੋਟ ਵਲੋਂ ਮਨਾਏ 'ਸੰਡੇ ਜਸ਼ਨ' ਮੌਕੇ ਸਾਧਕਾਂ ਨੇ ਕੀਤੀ ਖ਼ੂਬ ਮਸਤੀ <br/>

ਪਤੰਜਲੀ ਯੋਗ ਸਮਿਤੀ ਵਲੋਂ ਮਨਾਏ 'ਸੰਡੇ ਜਸ਼ਨ' ਮੌਕੇ ਸਾਧਕਾਂ ਨਾਲ ਸਮਾਜ ਸੇਵਕ ਮਨਜੀਤ ਕੁਮਾਰ ਦੇਦ, ਸੁਖਜੀਤ ਕੌਰ ਪ੍ਰਧਾਨ ਮਹਿਲਾ ਮੰਡਲ ਸ਼ਾਹਕੋਟ, ਕੁਲਵਿੰਦਰ ਕੌਰ ਸਾਗਰ, ਪ੍ਰਸ਼ੋਤਮ ਪਾਸੀ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 15-06-2026
ਸ਼ਾਹਕੋਟ, 14 ਜੂਨ (ਦਲਜੀਤ ਸਿੰਘ ਸਚਦੇਵਾ)- ਤੰਜਲੀ ਯੋਗ ਸਮਿਤੀ ਸ਼ਾਹਕੋਟ ਵਲੋਂ ਸ੍ਰੀ ਦੇਵੀ ਤਲਾਬ ਮੰਦਰ ਨਵਾਂ ਕਿਲ੍ਹਾ ਰੋਡ ਸ਼ਾਹਕੋਟ ਵਿਖੇ 'ਸੰਡੇ ਜਸ਼ਨ' ਸਮਾਜ ਸੇਵਕ ਮਨਜੀਤ ਕੁਮਾਰ ਦੇਦ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਜਿਥੇ ਯੋਗ ਅਭਿਆਸ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਦਾ ਸੰਦੇਸ਼ ਦਿੱਤਾ ਗਿਆ, ਉਥੇ ਹੀ ਵੱਖ-ਵੱਖ ਗੀਤਾਂ ਤੇ ਡਾਂਸ ਪ੍ਰੋਗਰਾਮਾਂ ਨੇ ਮਾਹੌਲ ਨੂੰ ਬੇਹੱਦ ਉਤਸ਼ਾਹਜਨਕ ਬਣਾ ਦਿੱਤਾ | ਸਮਾਗਮ ਦੀ ਸ਼ੁਰੂਆਤ ਸਵੇਰੇ ਯੋਗ ਸੈਸ਼ਨ ਨਾਲ ਹੋਈ | ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਯੋਗ ਸਾਧਕਾਂ ਨੂੰ ਵੱਖ-ਵੱਖ ਆਸਣ, ਪ੍ਰਾਣਾਯਾਮ ਤੇ ਧਿਆਨ ਕਰਵਾਇਆ ਗਿਆ | ਮਨਜੀਤ ਕੁਮਾਰ ਦੇਦ ਵਲੋਂ ਸਾਧਕਾਂ ਨੂੰ ਸਰੀਰਕ ਤੰਦਰੁਸਤੀ ਤੇ ਮਾਨਸਿਕ ਸ਼ਾਂਤੀ ਲਈ ਨਿਯਮਿਤ ਰੂਪ ਵਿਚ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਜੋਕੇ ਭੱਜ-ਦੌੜ ਭਰੇ ਜੀਵਨ ਵਿਚ ਯੋਗ ਹੀ ਇਕ ਅਜਿਹਾ ਮਾਧਿਅਮ ਹੈ, ਜੋ ਸਾਨੂੰ ਕੁਦਰਤ ਅਤੇ ਆਪਣੇ ਆਪ ਨਾਲ ਜੋੜਦਾ ਹੈ | ਉਨ੍ਹਾਂ ਕਿਹਾ ਕਿ ਐਤਵਾਰ ਦਾ ਦਿਨ ਛੁੱਟੀ ਦਾ ਹੁੰਦਾ ਹੈ, ਪਰ ਸਾਡੇ ਵਲੋਂ ਇਸ ਦਿਨ ਨੂੰ ਸਿਰਫ਼ ਆਰਾਮ ਕਰਨ ਦੀ ਬਜਾਏ ਨਵੀਂ ਊਰਜਾ ਨਾਲ ਭਰਪੂਰ ਬਣਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਸਾਧਕਾਂ ਨੇ ਵੱਖ-ਵੱਖ ਦੇਸ਼ ਭਗਤੀ ਤੇ ਸੱਭਿਆਚਾਰਕ ਗੀਤਾਂ 'ਤੇ ਡਾਂਸ ਕਰਕੇ ਖ਼ੂਬ ਮਸਤੀ ਕੀਤੀ | ਇਸ ਮੌਕੇ ਸੁਖਜੀਤ ਕੌਰ ਪ੍ਰਧਾਨ ਮਹਿਲਾ ਮੰਡਲ ਸ਼ਾਹਕੋਟ, ਕੁਲਵਿੰਦਰ ਕੌਰ ਸਾਗਰ ਜਨਰਲ ਸਕੱਤਰ, ਰਾਜਵਿੰਦਰ ਕੌਰ ਮੀਡੀਆ ਇੰਚਾਰਜ, ਆਰਤੀ ਜਿੰਦਲ, ਸੁਨੀਤਾ, ਯੋਗ ਗੁਰੂ ਬਖ਼ਸ਼ੀਸ਼ ਸਿੰਘ ਮਠਾੜੂ, ਰਾਮ ਲੁਭਾਇਆ, ਪ੍ਰਸ਼ੋਤਮ ਪਾਸੀ, ਬੈਜ ਨਾਥ ਅਗਰਵਾਲ, ਸੁਦਰਸ਼ਨ ਅਗਰਵਾਲ, ਕਾਕਾ ਸੋਬਤੀ, ਰਾਜੀਵ ਗੁਪਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡਾਂ ਦੇ ਵਿਕਾਸ ਦੇ ਮਾਮਲੇ 'ਚ ਕਦੇ ਵੀ ਸਿਆਸੀ ਵਿਤਕਰਾ ਨਹੀਂ ਕੀਤਾ-ਪਰਮਿੰਦਰ ਪੰਡੋਰੀ <br/> ਅਗਲੀ ਖ਼ਬਰ ਮਿ੍ਤਕ ਕਮਲਜੀਤ ਸਿੰਘ ਮਾਮਲੇ 'ਚ ਇਨਸਾਫ਼ ਨਾ ਮਿਲਣ 'ਤੇ ਅੱਜ ਸੜਕ ਜਾਮ, ਪਰਿਵਾਰ ਤੇ ਜਥੇਬੰਦੀਆਂ ਵਲੋਂ ਅਣਮਿੱਥੇ ਸਮੇਂ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।