24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਿੰਡ ਡਰੋਲੀ ਖੁਰਦ ’ਚ ਖੇਤੀਬਾੜੀ ਮੋਟਰ ਦੇ ਟ੍ਰਾਂਸਫਾਰਮਰ ’ਚੋਂ ਤਾਂਬਾ ਚੋਰੀ

ਆਦਮਪੁਰ, 23 ਸਤੰਬਰ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਡਰੋਲੀ ਕਲਾਂ ’ਚ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਖੇਤਾਂ ਵਿੱਚ ਲੱਗੀ ਇੱਕ ਮੋਟਰ ਦਾ ਟ੍ਰਾਂਸਫਾਰਮਰ ’ਚੋਂ ਤਾਂਬਾ ਚੋਰੀ ਕਰ ਲਿਆ ਗਿਆ । ਇਸ ਘਟਨਾ ਸਬੰਧੀ ਕਿਸਾਨ ਗੁਰਸ਼ਰਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਸਵੇਰੇ ਜਦੋਂ ਉਹ ਆਪਣੇ ਖੇਤਾਂ ਵਿੱਚ ਫਸਲ ਨੂੰ ਪਾਣੀ ਲਗਾਉਣ ਲਈ ਪਹੁੰਚਿਆ ਤਾਂ ਦੇਖਿਆ ਕਿ ਚੋਰਾਂ ਵਲੋਂ ਖੰਭੇ ਤੋਂ ਲੱਗੇ ਟ੍ਰਾਂਸਫਾਰਮਰ ’ਚੋਂ ਕੀਮਤੀ ਤਾਂਬੇ ਦੀ ਤਾਰ ਅਤੇ ਤੇਲ ਕੱਢ ਕੇ ਫਰਾਰ ਹੋ ਗਏ।

ਟਰਾਂਸਫਾਰਮਰ ’ਚੋਂ ਚੋਰੀ ਕੀਤੇ ਤਾਂਬੇ ਸੰਬੰਧੀ ਜਾਣਕਾਰੀ ਦਿੰਦਾ ਕਿਸਾਨ। ਤਸਵੀਰ-ਹਰਪ੍ਰੀਤ ਸਿੰਘ 24-09-2026
ਆਦਮਪੁਰ, 23 ਸਤੰਬਰ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਡਰੋਲੀ ਕਲਾਂ ’ਚ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਖੇਤਾਂ ਵਿੱਚ ਲੱਗੀ ਇੱਕ ਮੋਟਰ ਦਾ ਟ੍ਰਾਂਸਫਾਰਮਰ ’ਚੋਂ ਤਾਂਬਾ ਚੋਰੀ ਕਰ ਲਿਆ ਗਿਆ । ਇਸ ਘਟਨਾ ਸਬੰਧੀ ਕਿਸਾਨ ਗੁਰਸ਼ਰਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਸਵੇਰੇ ਜਦੋਂ ਉਹ ਆਪਣੇ ਖੇਤਾਂ ਵਿੱਚ ਫਸਲ ਨੂੰ ਪਾਣੀ ਲਗਾਉਣ ਲਈ ਪਹੁੰਚਿਆ ਤਾਂ ਦੇਖਿਆ ਕਿ ਚੋਰਾਂ ਵਲੋਂ ਖੰਭੇ ਤੋਂ ਲੱਗੇ ਟ੍ਰਾਂਸਫਾਰਮਰ ’ਚੋਂ ਕੀਮਤੀ ਤਾਂਬੇ ਦੀ ਤਾਰ ਅਤੇ ਤੇਲ ਕੱਢ ਕੇ ਫਰਾਰ ਹੋ ਗਏ। ਜਿਸ ਕਰਕੇ ਖੇਤੀਬਾੜੀ ਲਈ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ, ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਥਾਣੇ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ, ਖੇਤਾਂ ਵੱਲ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਬਿਜਲੀ ਬੋਰਡ ਵੱਲੋਂ ਜਲਦੀ ਨਵਾਂ ਟ੍ਰਾਂਸਫਾਰਮਰ ਲਗਾਇਆ ਜਾਵੇ।
ਪਿਛਲੀ ਖ਼ਬਰ ਸ਼ਾਹਕੋਟ ਅਤੇ ਨਕੋਦਰ ਦੇ ਪਟਵਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਸ਼ਾਹਕੋਟ ’ਚ ਧਰਨਾ ਅਗਲੀ ਖ਼ਬਰ ਧਾਮੀ ਦੇ ਘਰ ਬਾਹਰ ‘ਸ਼ਬਦ ਚੌਕੀ’ ਲਗਾ ਕੇ ਅਸਤੀਫ਼ੇ ਦੀ ਮੰਗ ਕਰਨਗੀਆਂ ਸਿੱਖ ਜਥੇਬੰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।