26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਬਜ਼ੁਰਗਾਂ ਲਈ ਪੁੰਨ ਦਾ ਕਾਰਜ-ਚੇਅਰਮੈਨ ਸਾਬ ਚਤਰਥ, ਚੇਅਰਮੈਨ ਪਿੱਪਲੀ <br/>

ਪਿੰਡ ਪਿੱਪਲੀ ਅਤੇ ਚੱਕ ਪਿੱਪਲੀ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਗਈ ਬੱਸ ਨੂੰ ਹਰੀ ਝੰਡੀ ਦਿੰਦੇ ਚੇਅਰਮੈਨ ਤੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰਥ ਅਤੇ ਚੇਅਰਮੈਨ ਤੇ ਸਰਪੰਚ ਗੁਰਦੇਵ ਸਿੰਘ ਪਿੱਪਲੀ ਅਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 15-06-2026
ਲੋਹੀਆਂ ਖਾਸ, 14 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਗਈ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਪੰਜਾਬ ਦੇ ਹਰ ਬਾਸ਼ਿੰਦੇ ਖਾਸ ਕਰਕੇ ਬਜੁਰਗਾਂ ਲਈ ਵੱਡੇ ਪੁੰਨ ਦਾ ਕਾਰਜ ਜਾਪ ਰਹੀ ਹੈ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਲੋਹੀਆਂ ਨਗਰ ਪੰਚਾਇਤ ਦੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ ਅਤੇ 'ਰਾਇ ਸਿੱਖ ਵੈਲਫੇਅਰ ਬੋਰਡ ਜਿਲ੍ਹਾ ਜਲੰਧਰ' ਦੇ ਚੇਅਰਮੈਨ ਤੇ ਪਿੰਡ ਚੱਕ ਪਿੱਪਲੀ ਦੇ ਮੌਜੂਦਾ ਸਰਪੰਚ ਗੁਰਦੇਵ ਸਿੰਘ ਪਿੱਪਲੀ ਨੇ ਪਿੰਡ ਪਿੱਪਲੀ ਅਤੇ ਚੱਕ ਪਿੱਪਲੀ ਤੋਂ 'ਵਿਰਾਸਤ ਏ ਖਾਲਸਾ' ਸ਼੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੈਣਾਦੇਵੀ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਗਈ ਬੱਸ ਨੂੰ ਹਰੀ ਝੰਡੀ ਦੇਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਬਜ਼ੁਰਗ ਲੋਕ ਤਾਂ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਨੂੰ ਸਰਵਣ ਪੁੱਤਰ ਦਾ ਦਰਜਾ ਦੇ ਰਹੇ ਹਨ | ਸਖਵਿੰੰਦਰ ਸੋਨੂੰ, ਸੰਦੀਪ ਪਿੱਪਲੀ, ਅਜਾਇਬ ਸਿੰਘ ਪੰਚ, ਪਰਮਜੀਤ ਸਿੰਘ ਮਿਆਣੀ, ਸੁਖਵਿੰਦਰ ਸਿੰਘ, ਜਗਦੀਸ਼ ਸਿੰਘ ਪੰਚ, ਬਲਵਿੰਦਰ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਛੱਪੜ ਨੂੰ ਪਿੰਡ ਤੋਂ ਬਾਹਰ ਕੱਢਣ ਲਈ ਮੰਡਿਆਲਾ ਵਿਖੇ ਕੀਤੀ ਰੈਲੀ <br/> ਅਗਲੀ ਖ਼ਬਰ ਦਰਬਾਰ ਹਜ਼ਰਤ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਸ਼ਾਹਕੋਟ ਦਾ ਸਾਲਾਨਾ ਮੇਲਾ 29 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।