04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

56 ਗ੍ਰਾਮ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਕਾਬੂ <br/>

ਅਜੀਤ ਡੈਸਕ 09-05-2026
ਜੰਡਿਆਲਾ ਮੰਜਕੀ, 8 ਮਈ (ਸੁਰਜੀਤ ਸਿੰਘ ਜੰਡਿਆਲਾ)-ਪੁਲਿਸ ਚੌਂਕੀ ਜੰਡਿਆਲਾ ਦੇ ਮੁਲਾਜ਼ਮਾਂ ਵੱਲੋਂ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਗਿਆ ਹੈ | ਚੌਂਕੀ ਇੰਚਾਰਜ ਗੁਲਜਾਰ ਸਿੰਘ ਨੇ ਦੱਸਿਆ ਕਿ ਜੰਡਿਆਲਾ ਤੋਂ ਸਰਹਾਲੀ ਸਾਈਡ ਜਾ ਰਹੀ ਪੁਲਿਸ ਪਾਰਟੀ ਜਦੋਂ ਕੈਲੇ ਜਠੇਰੇ ਕੋਲ ਪੁੱਜੀ ਤਾਂ ਪੁਲਿਸ ਪਾਰਟੀ ਦੇਖ ਕੇ ਇੱਕਦਮ ਪਿੱਛੇ ਮੁੜਨ ਲੱਗੇ ਮੋਟਰਸਾਈਕਲ ਸਵਾਰਾਂ ਨੂੰ ਘੇਰ ਕੇ ਰੋਕਿਆ ਗਿਆ | ਮੋਟਰਸਾਈਕਲ ਮਾਰਕਾ ਬਜਾਜ ਨੰਬਰ ਪੀਬੀ67-ਬੀ-1201 ਦੇ ਸਵਾਰਾਂ ਨੇ ਜਦੋਂ ਕਾਗਜਾਤ ਕੱਢਣ ਲਈ ਮੋਟਰਸਾਈਕਲ ਦੀ ਸੀਟ ਖੋਲੀ ਤਾਂ ਸੀਟ ਵਿੱਚੋਂ 56 ਗ੍ਰਾਮ ਹੈਰੋਇਨ ਬਰਾਮਦ ਹੋਈ | ਕਾਬੂ ਕੀਤੇ ਮੋਟਰਸਾਈਕਲ ਸਵਾਰਾਂ ਦੀ ਪਹਿਚਾਣ ਚਾਲਕ ਹਰਦੀਪ ਸਿੰਘ ਉਰਫ਼ ਦੀਪਾ ਪੁੱਤਰ ਮੇਜਰ ਸਿੰਘ ਅਤੇ ਉਸਦੇ ਪਿੱਛੇ ਬੈਠੇ ਮਨਿੰਦਰ ਸਿੰਘ ਉਰਫ ਮਨੀ ਪੁੱਤਰ ਦਿਲਜੀਤ ਸਿੰਘ ਦੋਵੇਂ ਵਾਸੀ ਧਨੀ ਪਿੰਡ ਵਜੋਂ ਹੋਈ | ਚੋਂਕੀ ਇੰਚਾਰਜ ਨੇ ਦੱਸਿਆ ਕਿ ਦੋਵਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਥਾਣਾ ਸਦਰ ਜਲੰਧਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਵਕੀਲ ਤੇ ਨਿਆਂ ਅਧਿਕਾਰੀ ਮਿਲ ਕੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਯਤਨ ਕਰਨਗੇ-ਜੱਜ ਪਿ੍ਆ ਸੂਦ <br/> ਅਗਲੀ ਖ਼ਬਰ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਦਾ ਹੋਇਆ ਮਾੜਾ ਹਾਲ-ਰਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।