29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸੀ. ਟੀ. ਗਰੁੱਪ ਸ਼ਾਹਪੁਰ ਕੈਂਪਸ ਵਿਖੇ ਫ਼ਿਲਮ ਫੈਸਟੀਵਲ ਦਾ ਗ੍ਰੈਂਡ ਫਿਨਾਲੇ <br/>

ਅਜੀਤ ਡੈਸਕ 01-04-2026
ਜਲੰਧਰ, 31 ਮਾਰਚ (ਜਸਪਾਲ ਸਿੰਘ)-ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਸੀਟੀ ਸ਼ਾਰਟ ਫਿਲਮ ਫੈਸਟਿਵਲ ਸੀਜ਼ਨ-3 ਦਾ ਸ਼ਾਨਦਾਰ ਗ੍ਰੈਂਡ ਫਿਨਾਲੇ ਸਫਲਤਾਪੂਰਵਕ ਕਰਵਾਇਆ ਗਿਆ¢ ਇਸ ਸਮਾਗਮ ਨੇ ਇਲਾਕੇ ਭਰ ਦੇ ਨÏਜਵਾਨ ਫਿਲਮ ਮੇਕਰਾਂ ਦੀ ਰਚਨਾਤਮਕਤਾ ਅਤੇ ਸਿਨੇਮਾ ਦੀ ਕਾਬਲੀਅਤ ਦਾ ਜਸ਼ਨ ਮਨਾਇਆ ¢ ਇਸ ਫੈਸਟੀਵਲ 'ਚ 20 ਤੋਂ ਵੱਧ ਕਾਲਜਾਂ ਅਤੇ 10 ਤੋਂ ਜ਼ਿਆਦਾ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ¢ ਨਵੇਂ ਉਭਰਦੇ ਫਿਲਮ ਮੇਕਰਾਂ, ਐਨੀਮੇਟਰਾਂ ਅਤੇ ਕੰਟੈਂਟ ਕ੍ਰੀਏਟਰਾਂ ਨੇ ਸ਼ਾਰਟ ਫਿਲਮ, ਰੀਲ ਮੇਕਿੰਗ, 24 ਐਨੀਮੇਸ਼ਨ, 34 ਐਨੀਮੇਸ਼ਨ ਅਤੇ ਲਾਈਵ ਐਕਸ਼ਨ ਵਰਗੀਆਂ ਸ਼੍ਰੇਣੀਆਂ ਵਿੱਚ ਆਪਣੀ ਪ੍ਰਤਿਭਾ ਦਿਖਾਈ ¢ ਸਰਦਾਰਨੀ ਮਨਜੀਤ ਕÏਰ ਆਡੀਟੋਰਿਅਮ ਵਿਖੇ ਕਰਵਾਏ ਸਮਾਗਮ 'ਚ ਡਾਇਰੈਕਟਰ ਕੈਂਪਸ ਡਾ. ਸ਼ਿਵ ਕੁਮਾਰ, ਡਾਇਰੈਕਟਰ ਐਡਮਿਸ਼ਨ ਡਾ. ਵਨੀਤ ਕੁਮਾਰ ਠਾਕੁਰ, ਡਿਪਟੀ ਡਾਇਰੈਕਟਰ ਐਡਮਿਸ਼ਨ ਡਾ. ਮੁਨੀਸ਼ ਢਿੰਗਰਾ, ਡਾਇਰੈਕਟਰ ਸੀ.ਸੀ.ਪੀ.ਸੀ ਅਤੇ ਪਿ੍ੰਸੀਪਲ ਸੀ ਟੀ ਆਈ ਐੱਮ ਟੀ ਡਾ. ਨਿੱਤਨ ਅਰੋੜਾ ਅਤੇ ਪਿ੍ੰਸੀਪਲ ਸੀ.ਟੀ.ਆਈ.ਏ. ਪੀ. ਡਾ. ਸ਼ਰੁਤੀ ਕਪੂਰ ਮੌਜੂਦ ਰਹੇ ¢ ਇਸ ਮੌਕੇ ਪ੍ਰਸਿੱਧ ਫਿਲਮ ਡਾਇਰੈਕਟਰ ਡਾ. ਹਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ¢ ਇਸ ਤੋਂ ਇਲਾਵਾ ਰੰਗਲੇ ਸਰਦਾਰ ਗਰੁੱਪ, ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸੁਖਦੀਪ ਸਰ, ਅਦਾਕਾਰ ਅਸ਼ੋਕ ਕਲਿਆਣ, ਦੋਆਬਾ ਕਾਲਜ ਦੀ ਡਾ. ਸਿਮਰਨ ਸਿੱਧੂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰੀਜਨਲ ਕੈਂਪਸ ਦੀ ਡਾ. ਨਮਰਤਾ ਜੋਸ਼ੀ ਵੀ ਮÏਜੂਦ ਰਹੇ ¢ ਇਸ ਮੌਕੇ 2ਡੀ ਐਨੀਮੇਸ਼ਨ 'ਚ ਮਨੋਜ (ਸੀ. ਟੀ. ਗਰੁੱਪ, ਮਕਸੂਦਾਂ) ਨੇ ਪਹਿਲਾ (3100ਰੁਪਏ), ਗੁਰਨੂਰ (ਖਾਲਸਾ ਕਾਲਜ, ਅੰਮਿ੍ਤਸਰ) ਨੇ ਦੂਜਾ ਤੇ ਗੌਰੀ (ਸੀ. ਟੀ. ਗਰੁੱਪ, ਮਕਸੂਦਾਂ) ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ 3ਡੀ ਐਨੀਮੇਸ਼ਨ 'ਚ ਰੋਹਿਤ (ਜੀ. ਐਨ. ਏ. ਯੂਨੀਵਰਸਿਟੀ) ਨੇ ਪਹਿਲਾ, ਸੁਮਿਤ ਕੁਮਾਰ (ਬੀਪੀਪੀ ਐਨੀਮੇਸ਼ਨ) ਨੇ ਦੂਜਾ, ਅਰਜੁਨ ਸਾਈ ਵੈਦਨਾਥਨ (ਪੰਜਾਬ ਯੂਨੀਵਰਸਿਟੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਲਾਈਵ ਐਕਸ਼ਨ ਵੀ. ਐਫ. ਐਕਸ. 'ਚ ਪ੍ਰਾਂਜਲ ਪਾਲ (ਚੰਡੀਗੜ੍ਹ ਯੂਨੀਵਰਸਿਟੀ) ਨੇ ਪਹਿਲਾ, ਰਾਜਵੀਰ ਸਿੰਘ ਨੇ ਦੂਜਾ ਤੇ ਗੁਰਨੂਰ ਨੇ ਤੀਜਾ, ਇਸੇ ਤਰ੍ਹਾਂ ਰੀਲ ਮੇਕਿੰਗ 'ਚ ਰਾਹੁਲ (ਦੋਆਬਾ ਕਾਲਜ, ਜਲੰਧਰ) ਨੇ ਪਹਿਲਾ, ਪਿਯੂਸ਼ ਨੇ ਦੂਜਾ ਤੇ ਗਗਨਜੀਤ ਸਿੰਘ ਨੇ ਤੀਜਾ, ਸ਼ਾਰਟ ਫਿਲਮ 'ਚ ਰਿਸ਼ੀ ਨੂੰ 'ਲਹੂ ਲੇਖੇ' ਲਈ ਪਹਿਲਾ, ਅਨਮੋਲ ਥਿੰਦ ਨੂੰ 'ਖੇਤਾਂ ਦਾ ਰਾਜਾ' ਲਈ ਦੂਜਾ, ਤੇ ਤਰਨਜੀਤ ਸਿੰਘ ਨੂੰ 'ਜ਼ਿੰਦਾਬਾਦ ਯਾਰੀਆਂ' ਲਈ ਤੀਜਾ ਇਨਾਮ ਦਿੱਤਾ ਗਿਆ | ਸਾਈਲੈਂਟ ਫਿਲਮ ਸ਼੍ਰੇਣੀ ਵਿੱਚ ਵਿਸ਼ੇਸ਼ ਇਨਾਮ ਆਸ਼ੁਤੋਸ਼ ਅਤੇ ਉਨ੍ਹਾਂ ਦੀ ਟੀਮ ਨੂੰ ਦਿੱਤਾ ਗਿਆ ¢ ਇਸ ਮੌਕੇ ਖਾਲਸਾ ਕਾਲਜ, ਅੰਮਿ੍ਤਸਰ ਨੂੰ ਫੈਸਟੀਵਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਓਵਰਆਲ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ¢

ਪਿਛਲੀ ਖ਼ਬਰ ਅੱਜ ਤੋਂ ਪੂਰੀ ਤਰ੍ਹਾਂ ਨਕਦੀ ਰਹਿਤ ਹੋ ਜਾਣਗੇ ਦੇਸ਼ ਭਰ ਦੇ ਟੋਲ ਪਲਾਜ਼ਾ ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਦੌਰਾਨ 120 ਮਰੀਜ਼ਾਂ ਨੇ ਕਰਵਾਈ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।