ਦੁਸਾਂਝ ਕਲਾਂ ਵਿਖੇ 4 ਨੂੰ 50 ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਜਾਣਗੇ
ਦੁਸਾਂਝ ਕਲਾਂ, 28 ਨਵੰਬਰ (ਰਾਮ ਪ੍ਰਕਾਸ਼ ਟੋਨੀ)- ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ - ਅਫ਼ਜ਼ਾਈ ਲਈ 6ਵਾਂ ਅਕਾਦਮਿਕ ਵਜ਼ੀਫ਼ਾ ਵੰਡ ਸਮਾਗਮ 4 ਦਸੰਬਰ 2026 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਸਵੇਰੇ 10 : 30 ਵਜੇ ਤੋਂ ਦੁਪਹਿਰ 12 : 30 ਵਜੇ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਗੁਰਾਇਆ -2 ਅਤੇ ਫਿਲੌਰ ਬਲਾਕ ਦੇ ਵੱਖ - ਵੱਖ ਸਰਕਾਰੀ ਸਕੂਲਾਂ ਦੇ 50 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਅਜੀਤ ਡੈਸਕ
29-11-2026