ਜਲੰਧਰ, 31 ਮਾਰਚ (ਹਰਵਿੰਦਰ ਸਿੰਘ ਫੁੱਲ)-ਇੰਟਰਨੈਸ਼ਨਲ ਸਿੱਖ ਕੌਂਸਲ ਦੀ ਮੀਟਿੰਗ ਗਰੀਨ ਪਾਰਕ ਜਲੰਧਰ ਵਿਖੇ ਹੋਈ | ਜਿਸ ਵਿਚ ਕੌਂਸਲ ਦੇ ਆਗੂਆਂ ਮਨਦੀਪ ਸਿੰਘ ਮਿੱਠੂ ਅਤੇ ਮਨਪ੍ਰੀਤ ਸਿੰਘ ਗਾਬਾ ਨੇ ਬੀਤੇ ਦਿਨੀਂ ਠਾਕੁਰ ਦਲੀਪ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਦਿੱਤੇ ਗਏ ਕਥਿਤ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਦੁਨੀਆ ਭਰ ਦੇ ਸਿੱਖ ਭਾਈਚਾਰੇ ਲਈ ਬਹੁਤ ਦੁਖਦਾਈ ਅਤੇ ਅਸਵੀਕਾਰਨਯੋਗ ਹਨ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਇੱਕ ਗ੍ਰੰਥ ਨਹੀਂ ਹਨ ਸਗੋਂ ਸਿੱਖ ਧਰਮ ਦੇ ਸਦੀਵੀ ਜੀਵਤ ਗੁਰੂ ਹਨ | ਕੌਂਸਲ ਦੇ ਆਗੂਆਂ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਫ਼ਿਰਕੂ ਸਦਭਾਵਨਾ ਨੂੰ ਵਿਗਾੜਦੀਆਂ ਹਨ ਅਤੇ ਸਿੱਖ ਕਦਰਾਂ-ਕੀਮਤਾਂ ਅਤੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਦੇ ਪੂਰੀ ਤਰ੍ਹਾਂ ਵਿਰੁੱਧ ਹਨ | ਕੌਂਸਲ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਠਾਕੁਰ ਦਲੀਪ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਅਤੇ ਪੰਥ ਸਾਹਮਣੇ ਆਪਣੇ ਬਿਆਨ ਨੂੰ ਸਪਸ਼ਟ ਕਰਨ ਲਈ ਤਲਬ ਕਰਨ | ਇਸ ਮੌਕੇ ਮਨਦੀਪ ਸਿੰਘ ਮਿੱਠੂ, ਮਨਪ੍ਰੀਤ ਸਿੰਘ ਗਾਬਾ ਤੋਂ ਇਲਾਵਾ ਐਡਵੋਕੇਟ ਸਤਿੰਦਰਪਾਲ ਸਿੰਘ ਛਾਬੜਾ, ਮਨਜੀਤ ਸਿੰਘ ਬਿੱਲਾ, ਜਗਦੀਪ ਸਿੰਘ ਸੰਧਰ, ਨਵਜੋਸ਼ ਸਿੰਘ ਪਾਵਰ, ਧਾਲੀਵਾਲ, ਗੁਰਪ੍ਰੀਤ ਸਿੰਘ ਭਾਟੀਆ, ਮਨਦੀਪ ਸਿੰਘ ਮੋਂਟੂ, ਹਰਪ੍ਰੀਤ ਸਿੰਘ ਹੈਪੀ, ਪਰਮਜੀਤ ਸਿੰਘ ਮਿੱਠੂ, ਇੰਦਰਜੀਤ ਸਿੰਘ ਨਿਹੰਗ , ਸ਼ਮਸ਼ੇਰ ਸਿੰਘ ਨਿਹੰਗ, ਮਨਮੋਹਨ ਸਿੰਘ ਬਿੱਲਾ, ਮਨਦੀਪ ਸਿੰਘ ਬੱਲੂ, ਸ਼ੈਰੀ ਬੱਲੂ, ਦਵਿੰਦਰ ਸਿੰਘ ਰੈਕਸੀ, ਅੰਮਿ੍ਤਪਾਲ ਸਿੰਘ ਸੀਤਾ ਭੋਗਪੁਰ, ਗੁਰਵਿੰਦਰ ਸਿੰਘ ਜੱਬਲ, ਪ੍ਰਭਜੋਤ ਸਿੰਘ ਹਨੀ, ਕਮਲਜੀਤ ਸਿੰਘ ਆਦਿ ਹਾਜ਼ਰ ਸਨ |