ਜਲੰਧਰ, 31 ਮਾਰਚ (ਡਾ.ਜਤਿੰਦਰ ਸਾਬੀ)-ਪਿ੍ੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਤੇ ਸੀਨੀਅਰ ਉਪ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਜਲੰਧਰ ਦੀ ਸੇਵਾ ਮੁਕਤੀ 'ਤੇ ਧੰਨੀਪਿੰਡ ਸਕੂਲ ਸਟਾਫ, ਪ੍ਰਬੰਧਕੀ ਕਮੇਟੀਆਂ ਅਤੇ ਗ੍ਰਾਮ ਪੰਚਾਇਤ ਵਲੋਂ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ¢ ਇਸ ਮÏਕੇ ਪਿ੍ੰਸੀਪਲ ਹਰਮੇਸ਼ ਘੇੜਾ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਕਮਲੇਸ਼ ਕੁਮਾਰੀ ਘੇੜਾ, ਬੇਟੀ ਐਡਵੋਕੇਟ ਹਰਕਮਲਪ੍ਰੀਤ ਘੇੜਾ ਅਤੇ ਬੇਟਾ ਐਡਵੋਕੇਟ ਦਮਨਪ੍ਰੀਤ ਘੇੜਾ ਦਾ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ | ਇਸ ਉਪਰੰਤ ਪਿ੍ੰਸੀਪਲ ਹਰਮੇਸ਼ ਘੇੜਾ ਨੇ ਆਪਣੇ ਕਰ ਕਮਲਾਂ ਨਾਲ ਸਕੂਲ ਵਿੱਚ 9.55 ਲੱਖ ਦੀ ਲਾਗਤ ਨਾਲ ਨਵੇਂ ਬਣੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ¢ ਇਸ ਮÏਕੇ ਵੱਖ ਵੱਖ ਬੁਲਾਰਿਆਂ ਨੇ ਘੇੜਾ ਵਲੋਂ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਨਿਭਾਈਆਂ ਹੋਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ¢ ਇਸ ਮੌਕੇ ਸਰਪੰਚ ਬਲਕਾਰ ਸਿੰਘ ਕੂਨਰ ਨੇ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕਾਰਜਕਾਲ ਦÏਰਾਨ ਸਖ਼ਤ ਮਿਹਨਤ ਕਰਕੇ ਸਕੂਲ ਦੇ ਅਨੇਕਾਂ ਵਿਕਾਸ ਕਾਰਜ ਕੀਤੇ ਅਤੇ ਸਕੂਲ ਨੂੰ ਬੁਲੰਦੀਆਂ ਤੱਕ ਪੁਹੰਚਾਇਆ ਹੈ, ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਨੇ ਆਪਣੇ ਸੰਬੋਧਨ 'ਚ ਸਕੂਲ ਸਟਾਫ ਗ੍ਰਾਮ ਪੰਚਾਇਤ, ਪ੍ਰਬੰਧਕੀ ਕਮੇਟੀਆਂ, ਪਿੰਡ ਦੇ ਮੁਹਤਬਾਰ, ਪਤਵੰਤੇ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਸਹਿਯੋਗ ਸਦਕਾ ਹੀ ਸਕੂਲ ਵਿੱਚ ਇੰਨੇ ਵਿਕਾਸ ਕਾਰਜ ਸੰਭਵ ਹੋ ਸਕੇ ਹਨ¢ ਇਸ ਮÏਕੇ ਮਨਜੀਤ ਕÏਰ ਚੇਅਰਪਰਸਨ, ਇਲਾਕੇ ਭਰ ਤੋਂ ਸਕੂਲ ਮੁਖੀਆਂ, ਅਧਿਆਪਕਾਂ ਅਤੇ ਮੁਹਤਬਰ ਪਤਵੰਤੇ ਸੱਜਣਾਂ ਨੇ ਕੀਮਤੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਗੁਰਮੇਲ ਘੇੜਾ, ਹਰਭਜਨ ਖਲਵਾੜਾ, ਲਖਵੀਰ ਘੇੜਾ, ਪਿ੍ੰਸੀਪਲ ਸੱਤਪਾਲ ਸੋਢੀ, ਪਿ੍ੰ ਗੁਰਮੀਤ ਲੁੱਗਾ, ਸਾਬਕਾ ਡੀ.ਈ.ਓ. ਰੂਪ ਲਾਲ ਰੂਪ, ਬਲਜਿੰਦਰ ਸਿੰਘ ਸਾਬਕਾ ਸਾਇੰਸ ਸੁਪਰਵਾਈਜ਼ਰ, ਪਿ੍ੰ ਮਲੂਕ ਚੰਦ ਕਲੇਰ, ਇੰਜ. ਪਰਦੀਪ ਮੱਲ, ਪਿ੍ੰ ਚੰਦਰ ਸ਼ੇਖਰ, ਪਿ੍ੰ ਕਮਲ ਕਿਸ਼ੋਰ, ਪਿ੍ੰ ਧਰਮਪਾਲ, ਪਿ੍ੰਸੀਪਲ ਗਿਆਨ ਸਿੰਘ, ਪਿ੍ ਪਿਆਰਾ ਸਿੰਘ ਗੰਭੀਰ, ਰੋਸ਼ਨ ਖੇੜਾ ਸਟੇਟ ਅਵਾਰਡੀ, ਅਸ਼ੋਕ ਮਹਿਰਾ, ਸਰਪੰਚ ਹਰਮੇਸ਼ ਲਾਲ , ਸਰਪੰਚ ਆਗਿਆ ਪਾਲ਼ ਸਿੰਘ, ਦਵਿੰਦਰ ਪਾਲ, ਦਵਿੰਦਰ ਸਿੰਘ ਸਾਬਕਾ ਚੇਅਰਮੈਨ, ਅਮਰਜੀਤ ਕੁਮਾਰ, ਮੂਲ ਚੰਦ ਹੈਡਮਾਸਟਰ, ਮਾਸਟਰ ਭਾਨਾ ਰਾਮ, ਗੁਰਮੀਤ ਰਾਮ ਸਾਬਕਾ ਸਰਪੰਚ, ਰਾਮ ਗੋਪਾਲ ਸਾਬਕਾ ਸਰਪੰਚ, ਤਰਸੇਮ ਲਾਲ ਮੈਂਬਰ ਪੰਚਾਇਤ, ਰੇਸ਼ਮ ਲਾਲ ਮੈਂਬਰ ਪੰਚਾਇਤ, ਰਾਮਪਾਲ ਸਿੰਘ, ਬਲਿਹਾਰ ਸਿੰਘ ਮੈਂਬਰ ਪੰਚਾਇਤ, ਦਵਿੰਦਰ ਕੁਮਾਰ, ਬਲਵਿੰਦਰ ਸਿੰਘ ਕੂਨਰ, ਬਾਬਾ ਬੱਗੀ ਸ਼ਾਹ ਆਦਿ ਹਾਜ਼ਰ ਸਨ¢