20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਮਾਣਕਪੁਰ ਵਿਖੇ ਬਾਬਾ ਮੀਰ ਬਖਸ਼ੀ ਰਾਮ ਦੀ ਯਾਦ 'ਚ ਮੇਲਾ 2 ਨੂੰ <br/>

ਅਜੀਤ ਡੈਸਕ 31-03-2026
ਸ਼ਾਹਕੋਟ, 30 ਮਾਰਚ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਮਾਣਕਪੁਰ ਵਿਖੇ ਮੀਰ ਬਖਸ਼ੀ ਰਾਮ ਦੀ ਯਾਦ 20ਵਾਂ ਸਾਲਾਨਾ ਮੇਲਾ 2 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਗਾਇਕ ਪ੍ਰੀਤ ਕੰਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ 'ਚ ਪੰਜਾਬ ਦੀ ਸੁਰੀਲੀ ਗਾਇਕ ਜੋੜੀ ਗਾਮਾ ਫ਼ਕੀਰ-ਨੀਲੂ ਬੇਗਮ, ਨਮਰਤਾ ਸਾਦਿਕਪੁਰੀ, ਚਰਨਜੀਤ ਚੀਮਾ, ਸੁਰਿੰਦਰ ਨੂਰੀ, ਮੰਗੀ ਹੰਸ ਕੁਲਜੀਤ ਬਾਈ, ਸੌਰਵ ਜਾਨੂ, ਬੰਟੀ ਗਿੱਲ, ਲੇਖਕ ਦੀਪਾ ਮਾਣਕਪੁਰੀਆ, ਬੂਟਾ ਸਿੰਘ ਚੱਕ ਚੇਲਾ ਆਦਿ ਆਪਣੇ ਗੀਤਾਂ ਰਾਹੀਂ ਸੰਗਤਾਂ ਦਾ ਮਨੋਰੰਜਨ ਕਰਨਗੀਆਂ | ਮੁੱਖ ਸੇਵਾਦਾਰ ਬਖਸ਼ੀ ਤੇ ਅਨੁਰਾਗ ਨੇ ਦੱਸਿਆ ਕਿ ਜਿਥੇ ਇਸ ਮੇਲੇ 'ਚ ਹਲਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ, ਉੱਥੇ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਤੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ |

ਪਿਛਲੀ ਖ਼ਬਰ ਰੇਨਬੋ ਪਬਲਿਕ ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ <br/> ਅਗਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਅਕੈਡਮੀ ਕਮਾਲਪੁਰ ਦੀ ਪੰਜਾਬੀ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।