24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਵਿਧਾਇਕ ਸ਼ੇਰੋਵਾਲੀਆ ਵਲੋਂ ਸਾਬਕਾ ਚੇਅਰਮੈਨ ਸਿੱਧੂਪੁਰ ਦੀ ਮਾਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਅਜੀਤ ਡੈਸਕ 26-03-2026
ਲੋਹੀਆਂ ਖਾਸ, 25 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਮਾਰਕੀਟ ਕਮੇਟੀ ਲੋਹੀਆਂ ਖਾਸ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਸਾਬਕਾ ਮੈਂਬਰ ਆੜ੍ਹਤੀਆ ਜਸਵੰਤ ਸਿੰਘ ਜੋਸਨ ਸਾ. ਸਰਪੰਚ ਸਿੱਧੂਪੁਰ, ਅਮਰੀਕ ਸਿੰਘ ਜੋਸਨ ਯੂ.ਐਸ.ਏ. ਅਤੇ ਸੁਖਦੇਵ ਸਿੰਘ ਜੋਸਨ ਇਟਲੀ ਨਾਲ ਉਨ੍ਹਾਂ ਦੇ ਮਾਤਾ ਸਰਦਾਰਨੀ ਚੰਨਣ ਕੌਰ ਦੇ ਬੀਤੇ ਦਿਨੀਂ ਹੋਏ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਸਿੱਧੂਪੁਰ ਵਿਖੇ ਪੁੱਜ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਅੰਤਿਮ ਸੰਸਕਾਰ ਮੌਕੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ 'ਚ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਬਲਾਕ ਸੰਮਤੀ ਆਗੂ ਸੁਖਵੰਤ ਸਿੰਘ ਸੰਧਾ, ਬਲਾਕ ਸੰਮਤੀ ਆਗੂ ਰਣਜੀਤ ਸਿੰਘ ਰਾਣਾ ਜਾਣੀਆਂ, ਅਮਰਜੀਤ ਸਿੰਘ ਮਦਾਨ, ਨੰਬਰਦਾਰ ਹਰਨੇਕ ਸਿੰਘ ਜੋਸਨ, ਸਰਪੰਚ ਆਗੂ ਯਾਦਵਿੰਦਰ ਸਿੰਘ ਸਾਬ ਜੋਸਨ, ਡੀ.ਟੀ.ਐੱਫ਼ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ, ਸਾਧੂ ਸਿੰਘ ਪੰਚ ਆਗੂ, ਬਿੱਕਰ ਸਿੰਘ ਜੋਸਨ, ਰਵੀਭੁਪਿੰਦਰ ਸਿੰਘ ਜੋਸਨ, ਡਾ. ਸੋਨੂੰ ਜੋਸਨ, ਵਿਸ਼ਾਲ ਹਰਸ਼, ਸਵਰਨ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ, ਗੁਰਚਰਨ ਸਿੰਘ ਸਫ਼ਰੀ, ਸੁਖਵਿੰਦਰ ਸਿੰਘ ਸਮੇਤ ਹੋਰ ਇਲਾਕਾ ਨਿਵਾਸੀ ਸ਼ਾਮਿਲ ਸਨ | ਆੜ੍ਹਤੀਆ ਜਸਵੰਤ ਸਿੰਘ ਜੋਸਨ ਸਾ. ਸਰਪੰਚ ਸਿੱਧੂਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਜੀ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 28 ਮਾਰਚ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਪਿੰਡ ਸਿੱਧੂਪੁਰ ਵਿਖੇ ਹੋਵੇਗੀ |
ਪਿਛਲੀ ਖ਼ਬਰ ਦੋਆਬਾ ਪ੍ਰੈੱਸ ਕਲੱਬ ਨੂਰਮਹਿਲ 'ਚ ਸਰਬਸੰਮਤੀ ਨਾਲ ਨਰਿੰਦਰ ਭੰਡਾਲ ਨੂੰ ਪ੍ਰਧਾਨ ਬਣਾਇਆ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਵਲੋਂ ਗੈਸ ਨਾ ਮਿਲਣ 'ਤੇ ਬਿਲਗਾ ਗੈਸ ਏਜੰਸੀ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।