24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਜਮਹੂਰੀ ਕਿਸਾਨ ਸਭਾ ਵਲੋਂ ਗੈਸ ਨਾ ਮਿਲਣ 'ਤੇ ਬਿਲਗਾ ਗੈਸ ਏਜੰਸੀ ਅੱਗੇ ਧਰਨਾ

ਅਜੀਤ ਡੈਸਕ 26-03-2026
ਬਿਲਗਾ, 25 ਮਾਰਚ (ਤਜਿੰਦਰ ਕੁਮਾਰ )-ਗੈਸ ਦੀ ਬੁਕਿੰਗ ਨਾ ਹੋਣ ਅਤੇ ਲੇਟ ਸਿਲੰਡਰ ਮਿਲਣ 'ਤੇ ਜਮਹੂਰੀ ਕਿਸਾਨ ਸਭਾ ਵਲੋਂ ਬਿਲਗਾ ਗੈਸ ਏਜੰਸੀ ਅੱਗੇ ਧਰਨਾ ਦਿੱਤਾ ਗਿਆ¢ ਕਿਸਾਨ ਆਗੂ ਕਾਮਰੇਡ ਸੰਤੋਖ ਸਿੰਘ ਨੇ ਦੱਸਿਆ ਕਿ ਦੇਸ਼ਾਂ ਵਿੱਚ ਯੁੱਧ ਕਾਰਨ ਅਜਿਹੀਆਂ ਕਮੀਆਂ ਜ਼ਰੂਰ ਆਉਂਦੀਆਂ ਹਨ ਅਤੇ ਮਹਿੰਗਾਈ ਵੀ ਵੱਧ ਰਹੀ ਹੈ¢ ਉਨ੍ਹਾਂ ਕਿਹਾ ਕਿ ਸਾਡਾ ਧਰਨਾ ਲਾਉਣ ਦਾ ਮਕਸਦ ਇਹ ਹੈ ਕਿ ਗੈਸ ਏਜੰਸੀ ਵਲੋਂ ਜੋ ਬੁਕਿੰਗ ਦਾ ਨੰਬਰ ਦਿੱਤਾ ਜਾਂਦਾ ਹੈ ਉਸ 'ਤੇ ਬੁਕਿੰਗ ਨਹੀਂ ਹੋ ਰਹੀ ਹੈ ਤੇ ਲੋਕ ਖੱਜਲ ਹੋ ਰਹੇ ਹਨ¢ ਉਨ੍ਹਾਂ ਕਿਹਾ ਕਿ ਅਗਰ ਬੁਕਿੰਗ ਸਹੀ ਢੰਗ ਨਾਲ ਨਹੀਂ ਹੁੰਦੀ ਤਾਂ ਅਸੀਂ ਪੱਕੇ ਤÏਰ 'ਤੇ ਇਥੇ ਬੈਠਾਂਗੇ ਤੇ ਏਜੰਸੀ ਖੁੱਲ੍ਹਣ ਨਹੀਂ ਦੇਵਾਂਗੇ¢ ਜਦੋਂ ਇਸ ਸਬੰਧੀ ਗੈਸ ਏਜੰਸੀ ਦੇ ਮਾਲਕ ਤਰਨਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੈਸ ਦੀ ਕੋਈ ਕਮੀ ਨਹੀਂ ਹੈ¢ ਇਕ ਦਮ ਲੋਕਾਂ ਵਲੋਂ ਗੈਸ ਦੀ ਬੁਕਿੰਗ ਕਰਵਾਉਣ ਕਰਕੇ ਸਰਵਰ ਹÏਲੀ ਹੋ ਗਿਆ ਹੈ ¢ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦੋ ਨੰਬਰ ਹੋਰ ਦਿੱਤੇ ਗਏ ਹਨ ਜਿਨ੍ਹਾਂ 'ਤੇ ਬੁਕਿੰਗ ਹੋ ਰਹੀ ਹੈ¢ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ 6 ਮਹੀਨੇ ਤੋਂ ਕੋਈ ਬੁਕਿੰਗ ਨਹੀਂ ਕਰਵਾਈ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉਨ੍ਹਾਂ ਦੀਆਂ ਕਾਪੀਆਂ ਦੁਬਾਰਾ ਚਾਲੂ ਕਰਕੇ ਉਨ੍ਹਾਂ ਨੂੰ ਵੀ ਸਲੰਡਰ ਦਿੱਤੇ ਜਾ ਰਹੇ ਹਨ ਜਿਨ੍ਹਾਂ ਦਾ ਸਮਾਂ 2 ਤੋਂ 3 ਦਿਨ ਹੈ¢ ਉਨ੍ਹਾਂ ਕਿਹਾ ਕਿ ਹੁਣ ਸਲੰਡਰ ਦੀ ਬੁਕਿੰਗ 45 ਦਿਨ ਬਾਅਦ ਹੁੰਦੀ ਹੈ ਅਤੇ ਜਲਦ ਹੀ ਇਹ 25 ਦਿਨਾਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ ¢
ਪਿਛਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਵਲੋਂ ਸਾਬਕਾ ਚੇਅਰਮੈਨ ਸਿੱਧੂਪੁਰ ਦੀ ਮਾਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਸ਼੍ਰੋਮਣੀ ਕਮੇਟੀ ਦਾ ਬੁਲਾਰਾ ਥਾਪਣ 'ਤੇ ਖ਼ੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।