24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਗਾਜੀ ਗੁੱਲਾ ਫਾਟਕ ਦੇ ਕੋਲ ਲੋਕਾਂ ਨੂੰ ਹੈ 4 ਸਾਲਾਂ ਤੋਂ ਸੜਕ ਬਣਨ ਦਾ ਇੰਤਜ਼ਾਰ

ਅਜੀਤ ਡੈਸਕ 26-03-2026
ਜਲੰਧਰ, 25 ਮਾਰਚ (ਸ਼ਿਵ)- ਉੱਤਰੀ ਵਿਧਾਨ ਸਭਾ ਹਲਕੇ ਵਿਖੇ ਗ਼ਾਜ਼ੀ ਗੁੱਲਾ ਫਾਟਕ ਕੋਲ ਪਿਛਲੇ ਚਾਰ ਸਾਲਾਂ ਤੋਂ ਸੜਕ ਨਾ ਬਣਨ ਕਰਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਸੀ ਕਿ ਇਹ ਸੜਕ ਬਣਨ ਦਾ ਕੰਮ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੋਇਆ ਸੀ ਪਰ ਇਸ ਨੂੰ ਬਣਦੇ ਹੀ ਚਾਰ ਸਾਲ ਦਾ ਸਮਾਂ ਹੋ ਗਿਆ ਹੈ | ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਕੰਕਰੀਟ ਦੀ ਜਾਂ ਇੰਟਰਲਾਕ ਟਾਈਲਾਂ ਦੀ ਸੜਕ ਬਣੇਗੀ | ਖੇਤਰ ਵਾਸੀਆਂ ਨੂੰ ਇੰਜ ਲੱਗਦਾ ਹੈ ਕਿ ਇਸ ਸੜਕ ਦੇ ਭਾਗ ਅਜੇ ਨਹੀਂ ਖੁੱਲੇ੍ਹ ਹਨ | ਕੁੱਝ ਦਿਨ ਦਿਨ ਪਹਿਲਾਂ ਫਰਵਰੀ ਮਹੀਨੇ ਵਿਚ ਇਸ ਥਾਂ 'ਤੇ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ | ਸੀਵਰੇਜ ਦੀ ਪਾਈਪ ਪੈਣ ਤੋਂ ਬਾਅਦ ਸੜਕ ਬਣੀ ਸ਼ੁਰੂ ਹੋ ਗਈ ਸੀ ਪਰ ਹੁਣ ਫਿਰ ਦੁਬਾਰਾ ਠੇਕੇਦਾਰ ਨੇ ਸੀਵਰੇਜ ਦਾ ਪਾਣੀ ਆਉਣ ਕਰਕੇ ਸੜਕ ਪੁੱਟ ਦਿੱਤੀ | ਜਿਸ ਨਾਲ ਫਿਰ ਕੰਮ ਬੰਦ ਹੋ ਗਿਆ ਸੀ | ਲੋਕਾਂ ਨੇ ਮੰਗ ਕੀਤੀ ਹੈ ਕਿ ਹੁਣ ਅਗਲੇ ਸਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਇਸ ਕਰਕੇ ਹੀ ਇਸ ਸੜਕ ਨੂੰ ਜਲਦੀ ਬਣਾ ਦੇਣਾ ਚਾਹੀਦਾ ਹੈ | ਇਸ ਇਲਾਕੇ ਵਿਚ ਕੁੱਝ ਦੁਕਾਨਾਂ ਚੱਲਦੀਆਂ ਸਨ ਪਰ ਸੜਕ ਖ਼ਰਾਬ ਹੋਣ ਕਰਕੇ ਕਈ ਲੋਕਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ | ਕੁੱਝ ਲੋਕਾਂ ਨੇ ਤਾਂ ਇੱਥੇ ਆਪਣੇ ਮਕਾਨ ਵੇਚਣੇ ਲਾਏ ਹੋਏ ਨੇ ਕਿਉਂਕਿ ਸੂਚਨਾ ਕਈ ਨਾਰਾਜ਼ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ | ਕਈ ਲੋਕਾਂ ਦੇ ਰਿਸ਼ਤੇਦਾਰ ਉਨ੍ਹਾਂ ਦੇ ਘਰਾਂ 'ਚ ਨਹੀਂ ਆਉਂਦੇ | ਜਿੱਥੇ ਇਹ ਸੜਕ ਪਿਛਲੇ ਚਾਰ ਸਾਲਾਂ ਤੋਂ ਨਹੀਂ ਬਣੀ ਜਦਕਿ ਹੋਰ ਕਈ ਸੜਕਾਂ ਤਾਂ ਕਈ ਬਾਰ ਦੁਬਾਰਾ ਤੋੜ-ਤੋੜ ਕੇ ਬਣਾਈਆਂ ਜਾਂਦੀਆਂ ਰਹੀਆਂ ਹਨ |
ਪਿਛਲੀ ਖ਼ਬਰ ਗ਼ੈਰ ਕਾਨੂੰਨੀ ਤੌਰ 'ਤੇ ਲੱਗੇ ਬੈਨਰਾਂ, ਬੋਰਡਾਂ ਨੂੰ ਲੈ ਕੇ ਨੋਟਿਸ ਜਾਰੀ ਅਗਲੀ ਖ਼ਬਰ ਜਲੰਧਰ ਦੇ ਪੁਲਾਂ 'ਤੇ ਮÏਤ ਦੇ ਖੁੱਲ੍ਹੇ ਜਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।