24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਜਲੰਧਰ ਦੇ ਪੁਲਾਂ 'ਤੇ ਮÏਤ ਦੇ ਖੁੱਲ੍ਹੇ ਜਾਲ

ਬੱਸ ਸਟੈਂਡ ਸਾਹਮਣੇ ਪੁਲ ਉੱਪਰ ਲੱਗੀਆਂ ਲਾਈਟਾਂ ਦੀਆਂ ਬਿਨਾਂ ਟੇਪ ਕੀਤੇ ਛੱਡੀਆਂ ਗਈਆਂ ਸਾਰੀਆਂ ਤਾਰਾਂ | <br/> ਸ਼ਕਤੀ ਸਦਨ ਸਾਹਮਣੇ ਲੱਗੀਆਂ ਲਾਈਟਾਂ ਦੀਆਂ ਛੱਡੀਆਂ ਗਈਆਂ ਨੰਗੀਆਂ ਤਾਰਾਂ | (ਸੱਜੇ) ਬੀ.ਐਸ.ਐਫ. ਚੌਂਕ ਤੋਂ ਬੱਸ ਸਟੈਂਡ ਵੱਲ ਜਾਂਦੇ ਹੋਏ ਪੁਲ ਉੱਪਰ ਇਲੈਕਟਰਿਕ ਬਾਕਸ 'ਚ ਬਿਨਾਂ ਕਵਰ ਤੋਂ ਛੱਡੀਆਂ ਤਾਰਾਂ | ਤਸਵੀਰਾਂ-ਮੁਨੀਸ਼ <br/> 26-03-2026
ਜਲੰਧਰ, 25 ਮਾਰਚ (ਸੌਰਵ ਮਹਿਤਾ)- ਜਲੰਧਰ ਸ਼ਹਿਰ ਨੂੰ ਇਕ ਪਾਸੇ ਸਮਾਰਟ ਸਿਟੀ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਸ਼ਹਿਰ ਦੇ ਭੀੜ-ਭਾੜ ਵਾਲੇ ਖੇਤਰਾਂ ਅਤੇ ਖਾਸ ਕਰਕੇ ਪੁਲਾਂ ਉਪਰ ਲੋਕਾਂ ਦੀ ਜ਼ਿੰਦਗੀ ਨਾਲ ਖੇਡਿਆ ਜਾ ਰਿਹਾ ਹੈ ¢ ਤਾਜ਼ਾ ਤਸਵੀਰਾਂ ਨੇ ਸ਼ਹਿਰ ਦੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ, ਜਿੱਥੇ ਸਟਰੀਟ ਲਾਈਟਾਂ ਨਾਲ ਜੁੜੀਆਂ ਬਿਜਲੀ ਦੀਆਂ ਤਾਰਾਂ ਨੰਗੀਆਂ ਅਤੇ ਖ਼ਰਾਬ ਹਾਲਤ 'ਚ ਲਟਕਦੀਆਂ ਨਜ਼ਰ ਆ ਰਹੀਆਂ ਹਨ | ਇਹ ਦਿ੍ਸ਼ ਸਿਰਫ ਕਿਸੇ ਸੁੰਨੀਆਂ ਜਗ੍ਹਾ ਦੇ ਨਹੀਂ, ਸਗੋਂ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਆਵਾਜਾਈ ਵਾਲੇ ਪੁਲਾਂ ਅਤੇ ਮੇਨ ਸੜਕਾਂ ਦੇ ਹਨ ¢ ਤਸਵੀਰਾਂ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਨਾ ਤਾਂ ਢੰਗ ਨਾਲ ਟੇਪ ਕੀਤੀਆਂ ਗਈਆਂ ਹਨ ਅਤੇ ਨਾ ਹੀ ਕਿਸੇ ਸੁਰੱਖਿਆ ਕਵਰ 'ਚ ਹਨ ¢ ਇਸ ਤਰ੍ਹਾਂ ਦੀ ਲਾਪਰਵਾਹੀ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ ¢ ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਜ਼ਿਆਦਾਤਰ ਸਟਰੀਟ ਲਾਈਟਾਂ ਦੀ ਦੇਖਭਾਲ ਨਗਰ ਨਿਗਮ ਦੇ ਹਵਾਲੇ ਹੁੰਦੀ ਹੈ, ਜਦਕਿ ਪੁਲਾਂ ਅਤੇ ਰਾਸ਼ਟਰੀ ਮਾਰਗਾਂ ਉੱਪਰ ਲੱਗੀਆਂ ਲਾਈਟਾਂ ਦੀ ਜਿੰਮੇਵਾਰੀ ਪੀ.ਡਬਲਯੂ.ਡੀ. ਜਾਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਹੱਥ 'ਚ ਹੁੰਦੀ ਹੈ ¢ ਹਾਲਾਂਕਿ ਕਈ ਥਾਵਾਂ 'ਤੇ ਇਹ ਕੰਮ ਨਿੱਜੀ ਕੰਪਨੀਆਂ ਨੂੰ ਠੇਕੇ 'ਤੇ ਦਿੱਤਾ ਗਿਆ ਹੈ, ਜਿਸ ਕਾਰਨ ਜਿੰਮੇਵਾਰੀ ਦਾ ਸਪੱਸ਼ਟ ਤÏਰ 'ਤੇ ਨਿਰਧਾਰਣ ਨਹੀਂ ਹੋ ਪਾ ਰਿਹਾ ਹੈ ¢ ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਡਿਫੈਂਸ ਕਾਲੋਨੀ ਨੇੜੇ ਸਥਿਤ ਬਿਜਲੀ ਵਿਭਾਗ ਦੇ ਮੁੱਖ ਦਫਤਰ ਦੇ ਕੋਲ ਵੀ ਸਟਰੀਟ ਲਾਈਟਾਂ ਦੀਆਂ ਤਾਰਾਂ ਨੰਗੀਆਂ ਮਿਲੀਆਂ¢ ਇਹ ਗੱਲ ਪ੍ਰਸ਼ਾਸਨ ਦੀ ਗੰਭੀਰ ਲਾਪਰਵਾਹੀ ਨੂੰ ਦਰਸਾਉਂਦੀ ਹੈ ਕਿ ਜਿੱਥੇ ਖੁਦ ਵਿਭਾਗ ਮÏਜੂਦ ਹੈ, ਉੱਥੇ ਵੀ ਸੁਰੱਖਿਆ ਦੇ ਪ੍ਰਬੰਧ ਨਜ਼ਰ ਨਹੀਂ ਆ ਰਹੇ ¢ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਸ ਲਾਪਰਵਾਹੀ ਕਾਰਨ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਉਸ ਦੀ ਜਿੰਮੇਵਾਰੀ ਕÏਣ ਲਵੇਗਾ? ਕੀ ਪ੍ਰਸ਼ਾਸਨ ਕਿਸੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਜਾਂ ਫਿਰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰੇਗਾ?
ਪਿਛਲੀ ਖ਼ਬਰ ਗਾਜੀ ਗੁੱਲਾ ਫਾਟਕ ਦੇ ਕੋਲ ਲੋਕਾਂ ਨੂੰ ਹੈ 4 ਸਾਲਾਂ ਤੋਂ ਸੜਕ ਬਣਨ ਦਾ ਇੰਤਜ਼ਾਰ ਅਗਲੀ ਖ਼ਬਰ 10 ਗ੍ਰਾਮ ਹੈਰੋਇਨ ਅਤੇ 80 ਨਸ਼ੇ ਦੀਆਂ ਗੋਲੀਆਂ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।