ਜਲੰਧਰ, 25 ਮਾਰਚ (ਡਾ.ਜਤਿੰਦਰ ਸਾਬੀ)- ਯੂਥ ਸਪੋਰਟਸ ਕਲੱਬ ਮਿੱਠਾਪੁਰ ਵਲੋਂ 48ਵਾਂ ਹਾਕੀ ਟੂਰਨਾਮੈਂਟ ਜੋ 26 ਤੋਂ 29 ਮਾਰਚ ਤੱਕ ਸ਼ਹੀਦ ਦਰਸ਼ਨ ਸਿੰਘ .ਕੇ.ਪੀ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਕੌਮਾਂਤਰੀ ਹਾਕੀ ਖਿਡਾਰੀ ਤੇ ਜਨਰਲ ਸਕੱਤਰ ਹਾਕੀ ਪੰਜਾਬ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਇਹ ਹਾਕੀ ਟੂਰਨਾਮੈਂਟ ਅੰਡਰ 14 ਤੇ 17 ਸਾਲ ਵਰਗ 'ਚ ਕਰਵਾਇਆ ਜਾ ਰਿਹਾ ਹੈ ਤੇ ਇਸ 'ਚ 16 ਦੇ ਕਰੀਬ ਹਾਕੀ ਟੀਮਾਂ ਭਾਗ ਲੈ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਹਾਕੀ ਟੂਰਨਾਮੈਂਟ ਦਾ ਉਦਘਾਟਨ ਸਰਵਜੀਤ ਸਿੰਘ ਸਮਰਾ ਕਰਨਗੇ ਤੇ ਇਸ ਮੌਕੇ ਉਲੰਪੀਅਨ ਤੇ ਕੌਮਾਂਤਰੀ ਹਾਕੀ ਖਿਡਾਰੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਯਾਦ ਰਹੇ ਮਿੱਠਾਪੁਰ ਨੇ ਭਾਰਤੀ ਹਾਕੀ ਨੂੰ ਕਈ ਉਲੰਪੀਅਨ ਤੇ ਕੌਮਾਂਤਰੀ ਹਾਕੀ ਖਿਡਾਰੀ ਦਿੱਤੇ ਹਨ ਤੇ ਇਸ ਵੇਲੇ ਵੀ ਭਾਰਤੀ ਹਾਕੀ ਟੀਮ 'ਚ ਮਿੱਠਾਪੁਰ ਦੇ ਖਿਡਾਰੀ ਖੇਡ ਰਹੇ ਹਨ, ਜੋ ਕਿ ਜਲੰਧਰ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ |