25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਚੈੱਕ ਬਾਊਾਸ ਦੇ ਦੋ ਕੇਸਾਂ 'ਚ ਕੈਦ

ਅਜੀਤ ਡੈਸਕ 26-03-2026
ਜਲੰਧਰ, 25 ਮਾਰਚ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਵਰੁਣਦੀਪ ਚੋਪੜਾ ਦੀ ਅਦਾਲਤ 4 ਲੱਖ ਰੁਪਏ ਦੇ ਚੈੱਕ (ਇੱਕ-ਇੱਕ ਲੱਖ ਦੇ ਚਾਰ) ਬਾਉਂਸ ਹੋਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗਗਨਜੋਤ ਸਿੰਘ ਪੁੱਤਰ ਇਕਵਾਕ ਸਿੰਘ ਵਾਸੀ ਬਸਤੀ ਗੁਜ਼ਾਂ, ਨੇੜੇ ਬਬਰੀਕ ਚੌਕ, ਜਲੰਧਰ ਨੂੰ ਇੱਕ ਲੱਖ ਦੇ ਤਿੰਨ ਚੈੱਕਾਂ ਦੇ ਕੇਸ 'ਚ 1 ਸਾਲ ਦੀ ਕੈਦ ਅਤੇ 1 ਲੱਖ ਦੇ ਇੱਕ ਚੈੱਕ ਦੇ ਕੇਸ 'ਚ 6 ਮਹੀਨੇ ਦੀ ਕੈਦ ਕੁੱਲ ਡੇਢ ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਕਰਤਾ ਚੇਤਨ ਸਲੂਜਾ ਪੁੱਤਰ ਰਜਿੰਦਰ ਸਿੰਘ ਸਲੂਜਾ ਵਾਸੀ ਉਜਾਲਾ ਨਗਰ, ਬਸਤੀ ਗੁਜ਼ਾਂ, ਜਲੰਧਰ ਦੇ ਵਕੀਲ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਅੱਕਲ ਚੇਤਨ ਸਲੂਜਾ ਨੇ ਗਗਨਜੋਤ ਸਿੰਘ ਨੂੰ 4 ਲੱਖ ਰੁਪਏ ਦਾ ਲੋਨ ਦਿੱਤਾ ਸੀ ਤੇ ਗਗਨਜੋਤ ਸਿੰਘ ਨੇ ਉਸ ਦੇ ਬਦਲੇ ਇੱਕ-ਇੱਕ ਲੱਖ ਰੁਪਏ ਦੇ ਚਾਰ ਦਿੱਤੇ ਜੋ ਕਿ ਬਾਉਂਸ ਹੋ ਗਏ, ਜਿਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਗਗਨਜੋਤ ਸਿੰਘ ਖ਼ਿਲਾਫ਼ ਆਪਣੇ ਵਕੀਲ ਰਾਜ ਕੁਮਾਰ ਭੱਲਾ ਰਾਹੀਂ ਅਦਾਲਤ 'ਚ ਕੇਸ ਕਰ ਦਿੱਤਾ ਤੇ ਅੱਜ ਇਸੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਇੱਕ-ਇੱਕ ਲੱਖ ਦੇ ਤਿੰਨ ਚੈੱਕਾਂ 'ਚ 1 ਸਾਲ ਅਤੇ 1 ਲੱਖ ਰੁਪਏ ਦੇ ਇੱਕ ਚੈੱਕ ਦੇ ਮਾਮਲੇ 'ਚ 6 ਮਹੀਨੇ (ਕੁੱਲ ਡੇਢ ਸਾਲ) ਦੀ ਸਜ਼ਾ ਦਾ ਹੁਕਮ ਦਿੱਤਾ ਹੈ |
ਪਿਛਲੀ ਖ਼ਬਰ ਮਿੱਠਾਪੁਰ ਦਾ 48ਵਾਂ ਹਾਕੀ ਟੂਰਨਾਮੈਂਟ ਅੱਜ ਤੋਂ- ਅਮਰੀਕ ਪਵਾਰ ਅਗਲੀ ਖ਼ਬਰ ਪਤਨੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪਤੀ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।