16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮਾਸਟਰ ਬਾਸਕਟਬਾਲ ਅਕੈਡਮੀ ਤੇ ਡੈਕਾਥਲੋਨ ਸਪੋਰਟਸ ਵਲੋਂ ਬਾਸਕਟਬਾਲ ਟੂਰਨਾਮੈਂਟ <br/>

ਜੇਤੂ ਖਿਡਾਰੀਆਂ ਨਾਲ ਮੁੱਖ ਮਹਿਮਾਨ ਤੇ ਪ੍ਰਬੰੰਧਕ | ਤਸਵੀਰ:-ਮੁਨੀਸ਼ <br/> 26-01-2026
ਜਲੰਧਰ, 25 ਜਨਵਰੀ (ਡਾ.ਜਤਿੰਦਰ ਸਾਬੀ)- ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਮਾਸਟਰ ਬਾਸਕਟਬਾਲ ਅਕੈਡਮੀ ਜਲੰਧਰ ਵੱਲੋਂ ਡੈਕਾਥਲੋਨ ਸਪੋਰਟਸ ਇੰਡੀਆ ਦੇ ਸਹਿਯੋਗ ਨਾਲ ਇੱਕ ਰੋਜ਼ਾ 3 ਗੁਣਾ 3 ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੇ ਉਦਘਾਟਨ ਮੌਕੇ ਡੀ.ਏ.ਵੀ. ਕਾਲਜ ਜਲੰਧਰ ਦੇ ਪਿ੍ੰਸੀਪਲ ਡਾ. ਅਨੂਪ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਕੀਤੀ | ਉਨ੍ਹਾਂ ਨਾਲ ਗੈਸਟ ਆਫ਼ ਆਨਰ ਵਜੋਂ ਡੀ.ਏ.ਵੀ. ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਮਨੂ ਸੂਦ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪਤਵੰਤਿਆਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਅਕੈਡਮੀ ਦੇ ਪ੍ਰਧਾਨ ਸਰਤਾਜ ਸਿੰਘ ਨੇ ਟੂਰਨਾਮੈਂਟ ਸੰਬੰਧੀ ਸਾਰੀ ਜਾਣਕਾਰੀ ਦਿੱਤੀ | ਇਸ ਮੌਕੇ ਸਹਾਇਕ ਸਟੇਸ਼ਨ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ (ਸੇਵਾ-ਮੁਕਤ) ਸ. ਹਰਭਜਨ ਸਿੰਘ ਕੁਲਾ, ਸੁਖਰਾਜ ਕੌਰ, ਪਿ੍ੰਸੀਪਲ ਸੰਜੇ ਕੁਮਾਰ, ਚੰਦਨ ਚੱਢਾ, ਸੌਰਵ ਰਾਜ, ਤੇ ਅਜੇ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ | ਡੈਕਾਥਲੋਨ ਸਪੋਰਟਸ ਇੰਡੀਆ ਵੱਲੋਂ ਸੁਨੀਲ ਪੁੰਧੀਰ ਤੇ ਨਿਖਿਲ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ | ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਭਾਰੀ ਉਤਸ਼ਾਹ ਦਿਖਾਇਆ | ਅਕੈਡਮੀ ਦੇ ਸਕੱਤਰ ਮਨਦੀਪ ਕੌਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਠੀਕ ਢੰਗ ਨਾਲ ਪਾਈਪਾਂ ਨਾ ਪਾਉਣ ਦੀ ਲੋਕਾਂ ਵਲੋਂ ਸ਼ਿਕਾਇਤ <br/> ਅਗਲੀ ਖ਼ਬਰ ਸਪੈਸ਼ਲ ਸੈੱਲ ਨੇ ਨਾਜਾਇਜ਼ ਹਥਿਆਰ ਬਰਾਮਦ ਕਰ ਕੇ ਚਾਰ ਨੌਜਵਾਨ ਕੀਤੇ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।