07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਗੁਰਦੁਆਰਾ ਤਾਲਵਾਲਾ ਸਾਹਿਬ 'ਚ ਮੁਫ਼ਤ ਮੈਡੀਕਲ ਕੈਂਪ ਅੱਜ

ਅਜੀਤ ਡੈਸਕ 24-01-2026
ਕਿਸ਼ਨਗੜ੍ਹ, 23 ਜਨਵਰੀ (ਹੁਸਨ ਲਾਲ)- ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸਮੂਹ ਨਗਰ ਨਿਵਾਸੀ ਸੰਗਤ, ਐਨ. ਆਰ. ਆਈ. ਭਰਾਵਾਂ ਤੇ ਵਿਸ਼ੇਸ਼ ਕਰਕੇ ਇਤਿਹਾਸਿਕ ਗੁਰਦੁਆਰਾ ਤਾਲਵਾਲਾ ਸਾਹਿਬ ਪਾਤਸ਼ਾਹੀ ਸੱਤਵੀਂ ਰਾਏਪੁਰ ਰਸੂਲਪੁਰ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਹਰਿ ਰਾਏ ਸੇਵਕ ਦਲ ਆਦਿ ਵੱਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਲੋੜਵੰਦ ਮਰੀਜ਼ਾਂ ਲਈ 24 ਜਨਵਰੀ ਨੂੰ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਮੈਡੀਕਲ ਕੈਂਪ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਫੋਰਟਿਸ ਹਸਪਤਾਲ ਜਲੰਧਰ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਲਗਾਇਆ ਜਾ ਰਿਹਾ ਹੈ | ਜਥੇਦਾਰ ਮਨਜੀਤ ਸਿੰਘ, ਭਾਈ ਸੁਖਜਿੰਦਰ ਸਿੰਘ ਸੁੱਖਾ, ਸਾਬਕਾ ਸਰਪੰਚ ਅਵਤਾਰ ਸਿੰਘ ਹੋਠੀ ਤੇ ਬਲਵੀਰ ਸਿੰਘ ਬਿੱਲੂ ਸਿੰਘਾਪੁਰੀਆ ਆਦਿ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇਣਗੇ |
ਪਿਛਲੀ ਖ਼ਬਰ ਸ਼ੁਕਰਾਨਾ ਸਮਾਗਮ ਸੰਬੰਧੀ ਅੱਪਰੇ ਤੋਂ ਚੱਲੇਗੀ ਫ੍ਰੀ ਬੱਸ ਸੇਵਾ ਅਗਲੀ ਖ਼ਬਰ ਮੈਡਮ ਜਸਵੀਰ ਕੌਰ ਦੀ ਸੇਵਾ ਮੁਕਤੀ 'ਤੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।