07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸ਼ੁਕਰਾਨਾ ਸਮਾਗਮ ਸੰਬੰਧੀ ਅੱਪਰੇ ਤੋਂ ਚੱਲੇਗੀ ਫ੍ਰੀ ਬੱਸ ਸੇਵਾ

ਅਜੀਤ ਡੈਸਕ 24-01-2026
ਅੱਪਰਾ, 23 ਜਨਵਰੀ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਵਾਰੇ ਚੱਲੇ ਘਟਨਾਕ੍ਰਮ ਤੋਂ ਬਾਅਦ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ 25 ਜਨਵਰੀ ਐਤਵਾਰ ਨੂੰ ਸ਼ੁਕਰਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਰਾਜਾ ਸਾਹਿਬ ਮਜਾਰਾ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸ੍ਰੀ ਨਾਭ ਕੰਵਲ ਕਮੇਟੀ ਅੱਪਰਾ ਤੇ ਸਮੂਹ ਸੇਵਾਦਾਰਾਂ ਵਲੋਂ ਬੱਸ ਅੱਡਾ ਅੱਪਰਾ ਤੋਂ ਮਜਾਰਾ ਰਾਜਾ ਸਾਹਿਬ ਲਈ ਫ੍ਰੀ ਬੱਸ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ | ਇਹ ਬੱਸਾਂ ਬੱਸ ਅੱਡਾ ਅੱਪਰਾ ਤੋਂ ਸੰਗਤ ਨੂੰ ਰਾਜਾ ਸਾਹਿਬ ਵਿਖੇ ਲੈ ਕੇ ਜਾਣਗੀਆਂ ਤੇ ਸਮਾਗਮ ਦੀ ਸਮਾਪਤੀ ਉਪਰੰਤ ਸੰਗਤ ਨੂੰ ਵਾਪਸ ਵੀ ਲੈ ਕੇ ਆਉਣਗੀਆਂ |
ਪਿਛਲੀ ਖ਼ਬਰ ਥਰੂਰ ਤੇ ਕਾਂਗਰਸ ਵਿਚਾਲੇ ਮਤਭੇਦ ਫਿਰ ਆਏ ਸਾਹਮਣੇ ਅਗਲੀ ਖ਼ਬਰ ਗੁਰਦੁਆਰਾ ਤਾਲਵਾਲਾ ਸਾਹਿਬ 'ਚ ਮੁਫ਼ਤ ਮੈਡੀਕਲ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।