ਭਗਵਾਨ ਵਾਲਮੀਕਿ ਮਹਾਰਾਜ ਦੇ ਪਾਵਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਆਦਮਪੁਰ, 27 ਅਕਤੂਬਰ (ਰਮਨ ਦਵੇਸਰ)-ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਪਾਵਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਹਰੀਪੁਰ ਪੱਤੀ ਰੋੜੀ ਵਾਲਾ ਵਿਖੇ ਸਜਾਇਆ ਗਿਆ ਜਿਸ ’ਚ ਮਸ਼ਹੂਰ ਢਾਡੀ ਜਥਾ ਅਤੇ ਵੱਖ-ਵੱਖ ਕੀਰਤਨ ਜਥਿਆਂ ਨੇ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਜੀਵਨ ਉੱਤੇ ਚਾਨਣਾ ਪਾਇਆ ਤੇ ਗੁਰੂ ਨਾਲ ਜੁੜੇ ਰਹਿਣ ਦੀ ਗੱਲ ਕੀਤੀ। ਸਟੇਜ ਸੈਕਟਰੀ ਦੀ ਭੂਮਿਕਾ ਅਮਰਜੀਤ ਸਿੰਘ ਨੇ ਕੀਤੀ ਅਤੇ ਕਮੇਟੀ ਮੈਂਬਰਾਂ ਅਤੇ ਨੌਜਵਾਨ ਸਭਾ ਵਲੋਂ ਵੱਧ ਚੜ੍ਹ ਕੇ ਸੇਵਾ ’ਚ ਹਿੱਸਾ ਲਿਆ ਗਿਆ ਜਿਸ ’ਚ ਮੌਕੇ ’ਤੇ ਸਟੇਜ ਸੈਕਟਰੀ ਅਮਰਜੀਤ ਸਿੰਘ, ਸਰਪੰਚ ਨਿਰਮਲ ਰਾਮ, ਇੰਸਪੈਕਟਰ ਮਹਿੰਗਾ ਰਾਮ ,ਕੈਪਟਨ ਗੁਰਬਖਸ਼ ਸਿੰਘ ,ਕੈਪਟਨ ਪ੍ਰਿਤਪਾਲ ਸਿੰਘ ,ਅਜੇ ਕੁਮਾਰ, ਪਰਮਜੀਤ ਸਿੰਘ, ਪਾਲ ਸਿੰਘ ਰਾਮ ਲੁਭਾਇਆ, ਸੰਤੋਖ ਸਿੰਘ ਗੁਰਮੁਖ ਸਿੰਘ ,ਜਗਜੀਤ ਸਿੰਘ ਜੱਗੀ ਬਲਾਕ ਮੈਂਬਰ, ਸੁਖਦੇਵ ਸਿੰਘ , ਮਨੀ ਬਖਤਾਵਰ ਸਿੰਘ ਸਤਪਾਲ ਸਿੰਘ ਮੌਜੂਦ ਸਨ ।
ਅਜੀਤ ਡੈਸਕ
28-10-2026