10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਡੱਬਵਾਲੀ ਦੇ ਵਰਕਰ ਜਲਸੇ ਤੋਂ ਇਨੈਲੋ ਨੇ ਦਿਖਾਈ ਜਥੇਬੰਦਕ ‘ ਤਾਕਤ ’ ਭਾਜਪਾ-ਕਾਂਗਰਸ ਮਿਲ ਕੇ ਖੇਤਰੀ ਦਲਾਂ ਨੂੰ ਕਮਜ਼ੋਰ ਕਰ ਰਹੇ: ਅਭੈ ਚੌਟਾਲਾ

ਡੱਬਵਾਲੀ, 9 ਅਗਸਤ (ਇਕਬਾਲ ਸਿੰਘ ਸ਼ਾਂਤ)-ਇਨੈਲੋ ਨੇ ਡੱਬਵਾਲੀ ਵਿੱਚ ਅੱਜ ਵਰਕਰ ਸੰਮੇਲਨ ਰਾਹੀਂ ਆਪਣੀ ਤਾਕਤ ਦਿਖਾਈ। ਪਾਰਟੀ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ 27 ਸਤੰਬਰ ਨੂੰ ਨੂਹ ਵਿਖੇ ਹੋਣ ਵਾਲੀ ‘ਸਨਮਾਨ ਦਿਵਸ’ ਰੈਲੀ ਵਿੱਚ ਡੱਬਵਾਲੀ ਵਿਧਾਨ ਸਭਾ ਹਲਕੇ ਤੋਂ 5 ਹਜ਼ਾਰ ਵਰਕਰਾਂ ਨੂੰ ਇਕੱਠਾ ਕਰਨ ਦਾ ਟੀਚਾ ਰੱਖਿਆ।

ਡੱਬਵਾਲੀ ਵਿੱਚ ਵਰਕਰ ਜਲਸੇ ਨੂੰ ਸੰਬੋਧਨ ਕਰਦੇ ਇਨੈਲੋ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਅਤੇ ਹੋਰ ਆਗੂ। 10-08-2026
ਡੱਬਵਾਲੀ, 9 ਅਗਸਤ (ਇਕਬਾਲ ਸਿੰਘ ਸ਼ਾਂਤ)-ਇਨੈਲੋ ਨੇ ਡੱਬਵਾਲੀ ਵਿੱਚ ਅੱਜ ਵਰਕਰ ਸੰਮੇਲਨ ਰਾਹੀਂ ਆਪਣੀ ਤਾਕਤ ਦਿਖਾਈ। ਪਾਰਟੀ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ 27 ਸਤੰਬਰ ਨੂੰ ਨੂਹ ਵਿਖੇ ਹੋਣ ਵਾਲੀ ‘ਸਨਮਾਨ ਦਿਵਸ’ ਰੈਲੀ ਵਿੱਚ ਡੱਬਵਾਲੀ ਵਿਧਾਨ ਸਭਾ ਹਲਕੇ ਤੋਂ 5 ਹਜ਼ਾਰ ਵਰਕਰਾਂ ਨੂੰ ਇਕੱਠਾ ਕਰਨ ਦਾ ਟੀਚਾ ਰੱਖਿਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਹਰਿਆਣਾ ਦੇ ਇਤਿਹਾਸ ਦੀ ਸਭ ਤੋਂ ਵੱਡੀ ‘ਸਨਮਾਨ ਦਿਵਸ’ ਰੈਲੀ ਹੋਵੇਗੀ।ਰੈਲੀ ਸਬੰਧੀ ਸੂਬਾ ਪੱਧਰੀ ਦੌਰੇ ਦਾ ਆਗਾਜ਼ ਡੱਬਵਾਲੀ ਤੋਂ ਕਰਦਿਆਂ ਚੌਟਾਲਾ ਨੇ ਦਾਣਾ ਮੰਡੀ ਵਿੱਚ ਵਰਕਰਾਂ ਨੂੰ ਸੰਬੋਧਨ ਕੀਤਾ। ਵੱਡੇ ਇਕੱਠ ਕਰਕੇ ਕਾਰਨ ਵਰਕਰ ਮੀਟਿੰਗ ਵਿਸ਼ਾਲ ਜਲਸੇ ‘ਚ ਬਦਲ ਗਈ। ਉਨ੍ਹਾਂ ਕਿਹਾ ਕਿ ਨੂਹ ‘ਚ 200 ਫੁੱਟ ਗੁਣਾ 900 ਫੁੱਟ ਦਾ ਟੈਂਟ ਲਗਾਇਆ ਜਾ ਰਿਹਾ ਹੈ। ਡੱਬਵਾਲੀ ਦੇ ਜਲਸੇ ‘ਚ ਭਰਵੀਂ ਭੀੜ ਨੂੰ ਵੇਖਦਿਆਂ ਪੰਡਾਲ ਵਧਾਉਣਾ ਪੈ ਸਕਦਾ ਹੈ।ਚੌਟਾਲਾ ਨੇ ਭਾਜਪਾ ਅਤੇ ਕਾਂਗਰਸ ‘ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਪਿਛਲੇ ਇੱਕ ਦਹਾਕੇ ਤੋਂ ਹਰਿਆਣਾ ਨੂੰ ਕਮਜ਼ੋਰ ਕਰ ਰਹੇ ਹਨ, ਤਾਂ ਜੋ ਕੋਈ ਖੇਤਰੀ ਦਲ ਸੱਤਾ ਵਿੱਚ ਨਾ ਆ ਸਕੇ। ਉਨ੍ਹਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ‘ਤੇ ਦੋਸ਼ ਲਾਇਆ ਕਿ ਈਡੀ ਜਾਂਚ ਅਤੇ ਹੋਰ ਮਾਮਲਿਆਂ ਤੋਂ ਬਚਣ ਲਈ ਉਨ੍ਹਾਂ ਭਾਜਪਾ ਨਾਲ ਗੁਪਤ ਸਮਝੌਤਾ ਕੀਤਾ ਅਤੇ ਕਾਂਗਰਸ ਦੇ 16-17 ਮੌਜੂਦਾ ਵਿਧਾਇਕਾਂ ਨੂੰ ਟਿਕਟ ਦਿਵਾ ਕੇ ਅਸਿੱਧੇ ਤੌਰ ‘ਤੇ ਭਾਜਪਾ ਦੀ ਮੱਦਦ ਕੀਤੀ। ਜਲਸੇ ਮਗਰੋਂ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਚੌਟਾਲਾ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਸਿਖਰ ‘ਤੇ ਦੱਸਿਆ। ਉਨ੍ਹਾਂ ‘ਸਾਇਲੋ’ ਨਿਰਮਾਣ ਦੇ ਖਿਲਾਫ਼ਤ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਅਡਾਨੀ-ਅੰਬਾਨੀ ਦੇ ਸਾਇਲੋ ਲਗਵਾ ਕੇ ਦਾਣਾ ਮੰਡੀਆਂ ਉਜਾੜਨ ਦੀ ਰਾਹ ‘ਤੇ ਹੈ। ਅਜਿਹਾ ਹੋਣ ਦੀ ਸੂਰਤ ‘ਚ ਇਨੈਲੋ ਤਿੱਖਾ ਵਿ ਰੋਧ ਕਰੇਗੀ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀਲਾਲ ਨੇ ਕਿਸਾਨਾਂ ਦੀ ਸਹੂਲਤ ਅਤੇ ਵਪਾਰੀਆਂ ਲਈ ਮੰਡੀਆਂ ਕਾਇਮ ਕੀਤੀਆਂ ਸਨ। ਚੌਟਾਲਾ ਨੇ ਹਰ ਬੂਥ ਤੋਂ ਘੱਟੋ-ਘੱਟ 10 ਲੋਕਾਂ ਨੂੰ ਨਿੱਜੀ ਵਾਹਨਾਂ ਰਾਹੀਂ ਨੂਹ ਰੈਲੀ ‘ਚ ਪੁੱਜਣ ਦਾ ਸੱਦਾ ਦਿੱਤਾ। ਉਨ੍ਹਾਂ ਆਗੀਮੀ ਚੋਣਾਂ ਵਿੱਚ ਡੱਬਵਾਲੀ ਤੋਂ ਇਨੈਲੋ ਉਮੀਦਵਾਰ ਦੇ ਸਾਹਮਣੇ ਵਿਰੋਧੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਇਨੈਲੋ ਮੁੜ ਸੂਬੇ ਦੀ ਮੁੱਖ ਸਿਆਸੀ ਤਾਕਤ ਬਣੇਗੀ। ਇਨੈਲੋ ਦੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਨੇ ਕਿਹਾ ਕਿ ਅਭੈ ਚੌਟਾਲਾ ਦੀ ਚਿਤਾਵਨੀ ਤੋਂ ਬਾਅਦ ਸਰਕਾਰ ਨੇ 3 ਹਜ਼ਾਰ ਰੁਪਏ ਪੈਨਸ਼ਨ ਅਤੇ ਪਿਛਲਾ ਬਕਾਇਆ ਜਾਰੀ ਕੀਤਾ। ਸੀਨੀਅਰ ਆਗੂ ਸੰਦੀਪ ਚੌਧਰੀ ਨੇ ਕਿਹਾ ਕਿ ਸੂਬੇ ਵਿੱਚ ਅਭੈ ਸਿੰਘ ਚੌਟਾਲਾ ਦੇ ਹੱਕ ਵਿੱਚ ਬਦਲਾਅ ਦੀ ਲਹਿਰ ਹੈ ਅਤੇ ਲੋਕ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੀਰ ਜੱਸਾ, ਮੰਦਰ ਸਰਾਂ, ਵਿਨੋਦ ਅਰੋੜਾ, ਭਗਵਾਨ ਕੋਟਲੀ ਅਤੇ ਕੁਲਦੀਪਕ ਸਹਾਰਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਵੀ ਚੌਟਾਲਾ, ਸੰਦੀਪ ਗਰਗ, ਸੁਖਮੰਦਰ ਲੋਹਗੜ੍ਹ, ਸੰਦੀਪ ਗੰਗਾ, ਚੇਅਰਮੈਨ ਟੇਕਚੰਦ ਛਾਬੜਾ, ਗੁਰਪ੍ਰੇਮ ਦੇਸੂਜੋਧਾ, ਲਵਲੀ ਮਹਿਤਾ, ਕੁਲਦੀਪ ਸਿੰਘ ਜੰਮੂ, ਸੁਰੇਸ਼ ਸੋਨੀ, ਪਵਨ ਬਾਂਸਲ, ਗੌਰਵ ਮੋਂਗਾ ਤੇ ਰਾਜੂ ਸ਼ਰਮਾ ਵੀ ਮੌਜੂਦ ਸਨ। ਖੱਟਰ ਦੇ ਦਬਾਅ ਹੇਠ ਬਿਜਲੀ ਨਿੱਜੀਕਰਨ ਦੀ ਤਿਆਰੀ- ਚੌਟਾਲਾ ਅਭੈ ਚੌਟਾਲਾ ਨੇ ਦੋਸ਼ ਲਾਇਆ ਕਿ ਗ੍ਰੀਨ ਇਲੈਕਟ੍ਰਿਸਿਟੀ ਦੇ ਨਾਂਅ ‘ਤੇ ਹਰਿਆਣਾ ਸਰਕਾਰ ‘ਤੇ ਬਿਜਲੀ ਖੇਤਰ ਦੇ ਨਿੱਜੀਕਰਨ ਤੇ ਕੀਮਤਾਂ ਵਧਾਉਣ ਦਾ ਦਬਾਅ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਇੰਨਾ ਜ਼ਿਆਦਾ ਦਬਾਅ ਹੈ, ਜਿਵੇਂ ਸੂਬਾ ਸਰਕਾਰ ਉਹੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਵੰਡ ਤੇ ਪ੍ਰਬੰਧਨ ਨੂੰ ਨਿੱਜੀ ਹੱਥਾਂ ‘ਚ ਦਿੱਤਾ ਗਿਆ ਤਾਂ ਇਨੈਲੋ ਸੜਕਾਂ ‘ਤੇ ਉੱਤਰੇਗੀ।
ਪਿਛਲੀ ਖ਼ਬਰ ਰਹੀਮਪੁਰ ਸਬਜ਼ੀ ਮੰਡੀ ’ਚ ਜਗ੍ਹਾ-ਜਗ੍ਹਾ ਲੱਗੇ ਗੰਦਗੀ ਦੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਟੈਕਸ ਦੇ ਕੇ ਵੀ ਲੋਕ ਗ... ਅਗਲੀ ਖ਼ਬਰ ਅਗਰਵਾਲ ਵੈਸ਼ ਸਮਾਜ ਦੀ ਮਹਿਲਾ ਵਿੰਗ ਨੇ ਮਨਾਇਆ ਤੀਜ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।