ਪਿੰਡ ਨਾਹਰ ਤਾਹਰਪੁਰ ਦੇ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ ਹੁਣ ਤੱਕ ਕੁੱਲ ਪੰਜ ਮੁਲਜ਼ਮਾਂ ਦੀ ਪਾਈ ਗ੍ਰਿਫ਼ਤਾਰੀ
ਯਮੁਨਾਨਗਰ, 20 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਕ੍ਰਾਈਮ ਬ੍ਰਾਂਚ-1 ਟੀਮ ਨੇ 6 ਜੂਨ ਨੂੰ ਪਿੰਡ ਨਾਹਰ ਤਾਹਰਪੁਰ ਦੇ ਖੇਤਾਂ ਵਿਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਇਸ ਮਾਮਲੇ ਵਿਚ ਨਾਹਰ ਤਾਹਰਪੁਰ ਦੇ ਰਹਿਣ ਵਾਲੇ ਬਲਜੀਤ ਪੁੱਤਰ ਪ੍ਰਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਜੀਤ ਡੈਸਕ
21-10-2026