21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕਤਲ ਦੀ ਕੋਸ਼ਿਸ਼ ਕਰਨ ’ਤੇ ਪੁਲਿਸ ਨੇ ਪਿਓ ਪੁੱਤਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 20 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਹਰਸ਼ ਵਿਹਾਰ ਦਿੱਲੀ ਦੀ ਪੁਲਿਸ ਨੇ ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਪ੍ਰਤਾਪ ਸਿੰਘ (54) ਨਿਵਾਸੀ ਸਬੋਲੀ ਖੱਡਾ II ਦਿੱਲੀ ਅਤੇ ਆਸ਼ੀਸ਼ (26) ਨਿਵਾਸੀ ਸਬੋਲੀ ਖੱਡਾ II ਦਿੱਲੀ ਹਨ।

ਅਜੀਤ ਡੈਸਕ 21-10-2026
ਨਵੀਂ ਦਿੱਲੀ, 20 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਹਰਸ਼ ਵਿਹਾਰ ਦਿੱਲੀ ਦੀ ਪੁਲਿਸ ਨੇ ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਪ੍ਰਤਾਪ ਸਿੰਘ (54) ਨਿਵਾਸੀ ਸਬੋਲੀ ਖੱਡਾ II ਦਿੱਲੀ ਅਤੇ ਆਸ਼ੀਸ਼ (26) ਨਿਵਾਸੀ ਸਬੋਲੀ ਖੱਡਾ II ਦਿੱਲੀ ਹਨ। ਇਹ ਝਗੜਾ ਪੈਸਿਆਂ ਦੇ ਮਾਮਲੇ ਨੂੰ ਲੈ ਕੇ ਹੋਇਆ। ਪ੍ਰਤਾਪ ਸਿੰਘ ਨੇ ਕੁੱਝ ਪੈਸੇ ਸੋਨੂ ਸਾਗਰ ਨੂੰ ਦਿੱਤੇ ਸਨ ਤਾਂ ਕਿ ਉਸ ਦੇ ਪੁੱਤਰ ਨੂੰ ਨਗਰ ਨਿਗਮ ਵਿਚ ਨੌਕਰੀ ਦਿਵਾ ਸਕੇ। ਪ੍ਰਤਾਪ ਸਿੰਘ ਨੂੰ ਸੋਨੂ ਸਾਗਰ ’ਤੇ ਸ਼ੱਕ ਹੋਇਆ ਅਤੇ ਉਸ ਨੇ ਪੈਸੇ ਵਾਪਸ ਮੰਗ ਲਏ ਪ੍ਰੰਤੂ ਸੋਨੂ ਸਾਗਰ ਨੇ ਪੈਸੇ ਨਹੀਂ ਦਿੱਤੇ। ਇਸ ਗੱਲ ਨੂੰ ਲੈ ਕੇ ਇਨ੍ਹਾਂ ਦਾ ਝਗੜਾ ਹੋ ਗਿਆ ਅਤੇ ਪ੍ਰਤਾਪ ਸਿੰਘ ਦੇ ਪੁੱਤਰ ਆਸ਼ੀਸ਼ ਨੇ ਤਿੱਖੇ ਹਥਿਆਰ ਨਾਲ ਸੋਨੂ ਸਾਗਰ ’ਤੇ ਹਮਲਾ ਕਰ ਦਿੱਤਾ ਜਿਸ ’ਤੇ ਸੋਨੂ ਸਾਗਰ ਜ਼ਖ਼ਮੀ ਹੋ ਗਿਆ। ਆਸ਼ੀਸ਼ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਸੀ.ਸੀ.ਟੀ.ਵੀ. ਅਤੇ ਖੁਫ਼ੀਆ ਜਾਣਕਾਰੀ ਲੈਂਦੇ ਹੋਏ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਾਂਚ ਕਰਨ ਵਿਚ ਜੁਟੀ ਹੋਈ ਹੈ।
ਪਿਛਲੀ ਖ਼ਬਰ ਪੁਲਿਸ ਨੇ ਦੋ ਝਪਟਮਾਰ ਕੀਤੇ ਗ੍ਰਿਫ਼ਤਾਰ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।