20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅਮਰੀਕਾ ਦੀ ਜੇਲ੍ਹ ਵਿਚ ਬੈਠ ਕੇ ਬਜ਼ੁਰਗਾਂ ਨਾਲ ਠੱਗੀ ਮਾਰਦਾ ਰਿਹਾ ਭਾਰਤੀ ਨਾਗਰਿਕ

ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ 32 ਸਾਲਾ ਭਾਰਤੀ ਨਾਗਰਿਕ ਸੁਮਿਤ ਕੁਮਾਰ ਸਿੰਘ ਨੇ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੀ ਸਾਜ਼ਿਸ਼ ਵਿਚ ਸ਼ਾਮਿਲ ਹੋਣ ਦਾ ਜੁਰਮ ਕਬੂਲ ਕਰ ...

ਅਜੀਤ ਡੈਸਕ 21-10-2026

ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ 32 ਸਾਲਾ ਭਾਰਤੀ ਨਾਗਰਿਕ ਸੁਮਿਤ ਕੁਮਾਰ ਸਿੰਘ ਨੇ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੀ ਸਾਜ਼ਿਸ਼ ਵਿਚ ਸ਼ਾਮਿਲ ਹੋਣ ਦਾ ਜੁਰਮ ਕਬੂਲ ਕਰ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਪਹਿਲਾਂ ਵੀ ਬਜ਼ੁਰਗਾਂ ਨਾਲ ਡਾਕ ਰਾਹੀਂ ਠੱਗੀ ਮਾਰਨ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਸੀ ਪਰ ਜੇਲ੍ਹ ਅੰਦਰੋਂ ਹੀ ਉਸ ਨੇ ਮੁੜ ਇਸੇ ਤਰ੍ਹਾਂ ਦੀ ਧੋਖਾਧੜੀ ਵਿਚ ਹਿੱਸਾ ਲਿਆ।ਅਮਰੀਕੀ ਨਿਆਂ ਵਿਭਾਗ ਮੁਤਾਬਕ ਸੁਮਿਤ ਨੇ ਸਾਲ 2025 ਵਿਚ ਜੇਲ੍ਹ ਅੰਦਰ ਗੈਰ-ਕਾਨੂੰਨੀ  ਢੰਗ ਨਾਲ ਮੋਬਾਈਲ ਫ਼ੋਨ ਹਾਸਲ ਕੀਤਾ ਅਤੇ ਉਸ ਰਾਹੀਂ ਠੱਗੀ ਕਰਨ ਵਾਲੇ ਹੋਰ ਲੋਕਾਂ ਨਾਲ ਸੰਪਰਕ ਬਣਾਈ ਰੱਖਿਆ।

ਇਹ ਲੋਕ ਆਪਣੇ ਆਪ ਨੂੰ ‘ਪੇਪਾਲ’ ਦੇ ਨੁਮਾਇੰਦੇ ਜਾਂ ਸੰਘੀ ਸਰਕਾਰੀ ਅਧਿਕਾਰੀ ਦੱਸ ਕੇ ਬਜ਼ੁਰਗਾਂ ਤੋਂ ਪੈਸੇ ਮੰਗਦੇ ਸਨ।  ਪੀੜਤਾਂ ਨੂੰ ਭਰੋਸਾ ਦਿੱਤਾ ਜਾਂਦਾ ਸੀ ਕਿ ਉਨ੍ਹਾਂ ਦੀ ਰਕਮ ਬਾਅਦ ਵਿਚ ਵਾਪਸ ਕਰ ਦਿੱਤੀ ਜਾਵੇਗੀ।ਇਸੇ ਸਾਜ਼ਿਸ਼ ਦੌਰਾਨ ਨੌਰਥ ਡਕੋਟਾ ਦੀ 93 ਸਾਲਾ ਔਰਤ ਨੂੰ 45 ਹਜ਼ਾਰ ਡਾਲਰ ਦਾ ਚੈੱਕ ਡਾਕ ਰਾਹੀਂ ਭੇਜਣ ਲਈ ਕਿਹਾ ਗਿਆ। ਠੱਗਾਂ ਨੇ ਉਸ ਨੂੰ ਝੂਠਾ ਭਰੋਸਾ ਦਿੱਤਾ ਕਿ ਅਮਰੀਕੀ ਅਟਾਰਨੀ ਜਨਰਲ ਪੈਮ ਬੌਂਡੀ ਉਸ ਦਾ ਨਵਾਂ ਪਛਾਣ ਪੱਤਰ ਬਣਵਾਉਣ ਅਤੇ ਪੈਸੇ ਵਾਪਸ ਦਿਵਾਉਣ ਵਿਚ ਮਦਦ ਕਰਨਗੇ।ਜਾਂਚ ਵਿਚ ਸਾਹਮਣੇ ਆਇਆ ਕਿ ਸੁਮਿਤ ਨੇ ਜੇਲ੍ਹ ਵਿਚੋਂ ਹੀ ਭਾਰਤ ਦੇ ਇਕ ਫ਼ੋਨ ਨੰਬਰ ‘ਤੇ ਸੁਨੇਹੇ ਭੇਜੇ ਸਨ।

ਇਨ੍ਹਾਂ ਵਿਚ ਟੈਕਸਾਸ ਦੇ ਐਡਿਨਬਰਗ ਸ਼ਹਿਰ ਵਿਚ ਪੀੜਤ ਔਰਤ ਦਾ ਚੈੱਕ ਬੈਂਕ ਵਿਚ ਜਮ੍ਹਾਂ ਹੋਣ ਦੀ ਰਸੀਦ ਦੀ ਤਸਵੀਰ ਵੀ ਸ਼ਾਮਿਲ ਸੀ। ਹਿਊਸਟਨ ਦੀ ਸੰਘੀ ਅਦਾਲਤ ਦੇ ਜੱਜ ਜਾਰਜ ਸੀ. ਹੈਂਕਸ ਜੂਨੀਅਰ ਨੇ ਸੁਮਿਤ ਵਲੋਂ ਜੁਰਮ ਕਬੂਲ ਕਰਨ ਨੂੰ ਮਨਜ਼ੂਰ ਕਰਦਿਆਂ ਸਜ਼ਾ ਸੁਣਾਉਣ ਲਈ 21 ਦਸੰਬਰ ਦੀ ਤਰੀਕ ਤੈਅ ਕੀਤੀ ਹੈ। ਉਸ ਨੂੰ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਅਤੇ 2 ਲੱਖ 50 ਹਜ਼ਾਰ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ।ਫਿਲਹਾਲ ਸੁਮਿਤ ਹਿਰਾਸਤ ਵਿਚ ਹੈ ਅਤੇ ਸਜ਼ਾ ਸੁਣਾਏ ਜਾਣ ਤੱਕ ਜੇਲ੍ਹ ਵਿਚ ਹੀ ਰਹੇਗਾ।

 

ਪਿਛਲੀ ਖ਼ਬਰ ਬੀ.ਬੀ.ਸੀ. ਸਕਾਟਲੈਂਡ ਦਾ ਵੱਖਰਾ ਟੈਲੀਵਿਜ਼ਨ ਚੈਨਲ ਬੰਦ ਕਰਨ ਦਾ ਐਲਾਨ ਅਗਲੀ ਖ਼ਬਰ ਪੈਰਾ-ਏਸ਼ਿਆਈ ਖੇਡਾਂ : ਭਾਰਤ ਨੇ 5 ਸੋਨ, 4 ਚਾਂਦੀ ਤੇ 5 ਕਾਂਸੀ ਸਮੇਤ 14 ਤਗਮੇ ਜਿੱਤੇ