05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਫਸ ਸਕਦਾ ਹੈ ਕੂੜਾ ਪ੍ਰਬੰਧਨ ਦਾ 607 ਕਰੋੜ ਦਾ ਪ੍ਰਾਜੈਕਟ ਕੂੜੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਲੰਬੇ ਸਮੇਂ ਤੋਂ ਨਿਗਮ ਕਰਦਾ ਰਿਹਾ ਹੈ ਯਤਨ

ਅਜੀਤ ਡੈਸਕ 24-07-2026
ਜਲੰਧਰ, 23 ਜੁਲਾਈ(ਸ਼ਿਵ ਸ਼ਰਮਾ)- ਸ਼ਹਿਰ ਦੇ ਕੂੜੇ ਵਿਗਿਆਨਕ ਤਰੀਕੇ ਨਾਲ ਖ਼ਤਮ ਕਰਨ ਲਈ 607 ਕਰੋੜ ਰੁਪਏ ਦਾ ਪ੍ਰਾਜੈਕਟ ਆਉਣ ਵਾਲੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਫਸਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ, ਕਿਉਂਕਿ ਇਕ ਤਾਂ ਨਗਰ ਨਿਗਮ ਯੂਨੀਅਨਾਂ ਵਲੋਂ ਪਹਿਲਾਂ ਹੀ ਇਸ ਪ੍ਰਾਜੈਕਟ ਨੂੰ ਸਫ਼ਾਈ ਕਰਮਚਾਰੀਆਂ ਦੇ ਹਿਤਾਂ ਦੇ ਪ੍ਰਭਾਵਿਤ ਹੋਣ ਦੀ ਸ਼ੰਕਾ ਕਰਕੇ ਇਸ ਦਾ ਵਿਰੋਧ ਕੀਤਾ ਗਿਆ ਹੈ ਪਰ ਦੂਜੇ ਪਾਸੇ ਅਜੇ ਤੱਕ ਇਸ ਪ੍ਰਾਜੈਕਟ ’ਤੇ ਸਾਰੇ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਹੀ ਇਸ ਨੂੰ ਮਨਜੂਰੀ ਮਿਲਣ ਦੀ ਸੰਭਾਵਨਾ ਹੈ। ਨਗਰ ਨਿਗਮ ਨੇ ਪੰਜਾਬ ਸਰਕਾਰ ਦੀ ਹਦਾਇਤ ’ਤੇ ਘਰਾਂ ਤੋਂ ਕੂੜਾ ਚੁੱਕਣ ਤੋਂ ਲੈ ਕੇ ਇਸ ਦੀ ਪਲਾਂਟ ਵਿਚ ਖਾਦ ਤਿਆਰ ਕਰਨ ਦੇ ਕੰਮ ਲਈ ਦੋ ਹਿੱਸਿਆਂ ਵਿਚ 607 ਕਰੋੜ ਦਾ ਪ੍ਰਾਜੈਕਟ ਬਣਾਇਆ ਹੈ। ਦੱਸਿਆ ਜਾਂਦਾ ਹੈ ਕਿ ਅਜੇ ਇਸ ਪ੍ਰਾਜੈਕਟ ਦੀ ਸਮੀਖਿਆ ਵੀ ਨਗਰ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਵਲੋਂ ਕੀਤੀ ਜਾਣੀ ਹੈ। ਉਨਾਂ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਵੀ ਕਿਹਾ ਹੈ ਕਿ ਉਹ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਲੈ ਕੇ ਹੀ ਇਸ ਬਾਰੇ ਕੁੱਝ ਕਹਿ ਸਕਣਗੇ। ਦੱਸਿਆ ਜਾਂਦਾ ਹੈ ਕਿ ਘਰਾਂ ਤੋਂ ਕੂੜਾ ਚੁੱਕਣ ਤੋਂ ਲੈ ਕੂੜੇ ਦੀ ਖਾਦ ਬਣਾਉਣ ਦੇ ਕੰਮ ਤੱਕ ਦੇ ਕੰਮ ਲਈ ਜਿਹੜੇ ਰੇਟ 3000 ਟਨ ਤੋਂ ਜ਼ਿਆਦਾ ਤੈਅ ਕੀਤੀ ਗਈ ਹੈ ਜਿਹੜੀ ਕਿ ਬਾਜ਼ਾਰ ਤੋਂ ਦੋ ਗੁਣਾ ਜ਼ਿਆਦਾ ਦੱਸੀ ਜਾ ਰਹੀ ਹੈ। ਇਹ ਪ੍ਰਾਜੈਕਟ 8 ਸਾਲਾਂ ਲਈ ਕੰਪਨੀ ਨੂੰ ਦਿੱਤਾ ਜਾਵੇਗਾ ਤੇ ਕੰਪਨੀ ਨੂੰ ਹਰ ਸਾਲ 75 ਕਰੋੜ ਦੀ ਅਦਾਇਗੀ ਹੋਵੇਗੀ। ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਨਗਰ ਨਿਗਮ ਲਈ ਸਾਲਾਨਾ ਐਨੀ ਵੱਡੀ ਰਕਮ ਕੱਢਣੀ ਆਸਾਨ ਨਹੀਂ ਹੋਵੇਗੀ ਤੇ ਨਿਗਮ ਵਲੋਂ ਪਹਿਲਾਂ ਹੀ ਸਾਲ 2016 ਵਿਚ ਜਿੰਦਲ ਕੰਪਨੀ ਨਾਲ ਕੂੜਾ ਪ੍ਰਬੰਧਨ ਦਾ ਇਸੇ ਤਰਾਂ ਨਾਲ ਸਮਝੌਤਾ ਕੀਤਾ ਗਿਆ ਸੀ ਪਰ ਬਾਅਦ ਵਿਚ ਨਿਗਮ ਕੰਪਨੀ ਨੂੰ ਕੰਮ ਕਰਨ ਦਾ ਮਾਹੌਲ ਉਪਲਬਧ ਨਹੀਂ ਕਰਵਾ ਸਕਿਆ ਸੀ ਤਾਂ ਉਸ ਨੇ ਆਰਬੀਟ੍ਰੇਸ਼ਨ ਵਿਚ ਨਿਗਮ ’ਤੇ ਕਰੋੜਾਂ ਦੇ ਦਾਅਵੇ ਦਾ ਕੇਸ ਪਾ ਦਿੱਤਾ ਸੀ। ਉਂਜ ਦੱਸਿਆ ਜਾ ਰਿਹਾ ਹੈ ਕਿ ਇਸੇ ਹਫ਼ਤੇ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਇਸ ਪ੍ਰਾਜੈਕਟ ਦੇ ਮਤੇ ਨੂੰ ਪਾਇਆ ਗਿਆ ਹੈ ਤਾਂ ਕਮੇਟੀ ਦੇ ਕੁੱਝ ਮੈਂਬਰਾਂ ਵਲੋਂ ਹੀ ਇਸ ਪ੍ਰਾਜੈਕਟ ਦਾ ਵਿਰੋਧ ਕੀਤਾ ਜਾ ਸਕਦਾ ਹੈ। ਨਗਰ ਨਿਗਮ ਲਈ ਵੱਡੀ ਗਿਣਤੀ ਵਿਚ ਕੂੜਾ ਪ੍ਰਬੰਧਨ ਦੇ ਕੰਮ ਵਿਚ ਲੱਗੇ ਸਫ਼ਾਈ ਕਰਮਚਾਰੀਆਂ ਤੇ ਡਰਾਈਵਰਾਂ ਨੂੰ ਐਡਜਸਟ ਕਰਨ ਦੀ ਵੱਡੀ ਚੁਨੌਤੀ ਹੋਵੇਗੀ। ਫ਼ਿਲਹਾਲ ਇਹ ਪ੍ਰਾਜੈਕਟ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਪ੍ਰਾਜੈਕਟ ’ਤੇ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਇਸ ਦੇ ਟੈਂਡਰ ਫਾਈਨਲ ਹੋ ਚੁੱਕੇ ਹਨ। ਜਿਸ ਕੰਪਨੀ ਨੂੰ ਇਸ ਕੰਮ ਦਾ ਠੇਕਾ ਮਿਲੇਗਾ। ਉਹ ਰੋਜ਼ਾਨਾ 600 ਟਨ ਤੋਂ ਕੂੜਾ ਸ਼ਹਿਰ ਵਿਚੋਂ ਚੁੱਕੇਗੀ। ਕੰਪਨੀ ਵਲੋਂ ਕੂੜੇ ਦੇ ਕੰਮ ਲਈ 400 ਤੋਂ ਜ਼ਿਆਦਾ ਗੱਡੀਆਂ ਤੇ 700 ਘਰਾਂ ਤੇ ਇਕ ਗੱਡੀ ਇਕ ਡਰਾਈਵਰ ਤੇ ਦੋ ਸਹਾਇਕ ਲਗਾਏ ਜਾਣਗੇ। ਕੰਪਨੀ ਵਲੋਂ ਇਸ ਕੰਮ ਲਈ ਕਰੀਬ 1800 ਕਰਮਚਾਰੀ ਲਗਾਏ ਜਾਣਗੇ। 47 ਕੰਪੈਕਟਰਾਂ ਤੋਂ ਕੂੜਾ ਵਰਿਆਣਾ ਡੰਪ ’ਤੇ ਜਾਵੇਗਾ ਤੇ ਉੱਥੇ ਇਸ ਪ੍ਰਾਜੈਕਟ ਲਈ 9 ਏਕੜ ਜ਼ਮੀਨ ਦੀ ਖ਼ਰੀਦ ਕੀਤੀ ਗਈ ਹੈ।
ਪਿਛਲੀ ਖ਼ਬਰ ਆਬਕਾਰੀ ਵਿਭਾਗ ਦਾ ਸੀਨੀਅਰ ਸਹਾਇਕ 5000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਅਗਲੀ ਖ਼ਬਰ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਕਾਰਨ ਲੋਕਾਂ ਦੀ ਜਾਨ ’ਤੇ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।