14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨਿਰਜਲਾ ਇਕਾਦਸ਼ੀ ’ਤੇ ਸ਼ਹਿਰ ਭਰ ਵਿਚ ਲੱਗੀਆਂ ਮਿੱਠੇ ਜਲ ਦੀਆਂ ਛਬੀਲਾਂ

ਅਜੀਤ ਡੈਸਕ 26-06-2026
ਕਾਲਾਂਵਾਲੀ/ਸਿਰਸਾ, 25 ਜੂਨ (ਭੁਪਿੰਦਰ ਪੰਨੀਵਾਲੀਆ)- ਨਿਰਜਲਾ ਇਕਾਦਸ਼ੀ ਦੇ ਮੌਕੇ ’ਤੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ। ਇਸ ਮੌਕੇ ’ਤੇ ਸਮਾਜਿਕ ਸੰਗਠਨ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਐਸਬੀਆਈ ਬੈਂਕ ਨੇੜੇ ਜਨ ਸਿੱਖਿਆ ਸੰਸਥਾਨ ਦੁਆਰਾ ਚਲਾਏ ਜਾ ਰਹੇ ਸਿਖਲਾਈ ਕੇਂਦਰ ਵਿੱਚ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ’ਤੇ ਕੇਂਦਰ ਦੇ ਡਾਇਰੈਕਟਰ ਧਰਮਪਾਲ ਗਰਗ, ਪ੍ਰੀਸ਼ਦ ਦੇ ਸੰਸਥਾਪਕ ਪ੍ਰਧਾਨ ਦਿਨੇਸ਼ ਗਰਗ, ਮੋਹਨ ਲਾਲ ਬਾਂਸਲ, ਹੀਰਾ ਸਿੰਘ ਅਰਨੇਜਾ, ਸਤੀਸ਼ ਰਾਜਪਾਲ, ਕੇਂਦਰ ਨਿਰਦੇਸ਼ਕ ਪਰਮਜੀਤ ਕੌਰ, ਚਰਨਜੀਤ ਕੌਰ ਅਤੇ ਯੋਗਾ ਅਧਿਆਪਕ ਕਿਰਨ ਗਰਗ ਮੌਜੂਦ ਸਨ। ਇਸੇ ਤਰ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਨੇ ਅਨਾਜ ਮੰਡੀ ਵਿੱਚ ਮਿੱਠੇ ਅਤੇ ਠੰਡੇ ਜਲ ਦੀ ਛਬੀਲ ਲਾਈ। ਇਸੇ ਤਰ੍ਹਾਂ ਸਮਾਜ ਸੇਵਕਾਂ ਨੇ ਦੇਸੂ ਰੋਡ ’ਤੇ ਜਨਤਾ ਹਸਪਤਾਲ ਦੇ ਨੇੜੇ ਰਾਹਗੀਰਾਂ ਲਈ ਮਿੱਠੇ ਅਤੇ ਠੰਡੇ ਜਲ ਦੀ ਛਬੀਲ ਲਾਈ। ਇਸੇ ਤਰ੍ਹਾਂ ਪੰਜ ਰਤਨ ਸਿਨੇਮਾ ਰੋਡ ’ਤੇ ਦੁਕਾਨਦਾਰਾਂ ਨੇ ਵੀ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਤੋਂ ਇਲਾਵਾ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਲਈ ਸ਼ਹਿਰ ਭਰ ਵਿੱਚ ਕਈ ਥਾਵਾਂ ’ਤੇ ਮਠਿਆਈਆਂ ਅਤੇ ਜਲ ਜੀਰੇ ਦੀਆਂ ਛਬੀਲਾਂ ਲਾਈਆਂ ਗਈਆਂ।
ਪਿਛਲੀ ਖ਼ਬਰ ਸਮਾਧਾਨ ਕੈਂਪ ’ਚ ਆਈਆਂ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ : ਡੀ. ਆਰ. ਓ. ਅਗਲੀ ਖ਼ਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।