ਰਤੀਆ, 14 ਜੂਨ (ਬੇਅੰਤ ਕੌਰ ਮੰਡੇਰ)- ਯੁਵਾ ਸ਼ਕਤੀ ਕਲੱਬ ਰਤੀਆ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਆਪਣੇ ਜਨਮ ਦਿਨ ਨੂੰ ਸੇਵਾ ਦਿਵਸ ਵਜੋਂ ਮਨਾ ਕੇ ਸਮਾਜ ਸੇਵਾ ਦੀ ਵਿਲੱਖਣ ਉਦਾਹਰਨ ਕਾਇਮ ਕੀਤੀ | ਕਲੱਬ ਨੇ ਸ਼ਰਧਾਲੂਆਂ ਅਤੇ ਲੋੜਵੰਦਾਂ ਦੀ ਸਹੂਲਤ ਲਈ ਸ੍ਰੀ ਸਵਾਗਤਾਸ਼ਰਮ ਸੁਸਾਇਟੀ ਰਾਮਬਾਗ ਲਈ ਫ਼ਰਿਜ ਭੇਟ ਕੀਤਾ ਹੈ | ਸਮਾਗਮ ਦੌਰਾਨ 'ਮਾਂ ਕੀ ਰਸੋਈ' ਨੇ ਤੇਜ਼ ਗਰਮੀ ਦੇ ਮੱਦੇਨਜ਼ਰ ਜਲ ਸੇਵਾ ਕੀਤੀ, ਜਿਸ ਨਾਲ ਸੈਲਾਨੀਆਂ ਨੂੰ ਠੰਢਾ ਪਾਣੀ ਮੁਹੱਈਆ ਕਰਵਾਇਆ ਗਿਆ | ਇਸ ਤੋਂ ਬਾਅਦ ਕਲੱਬ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਰਤੀਆ ਦੇ ਪੁਰਾਣੇ ਗਊਸ਼ਾਲਾ ਦਾ ਦੌਰਾ ਕਰਦਿਆਂ ਗਾਵਾਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਨੂੰ ਹਰਾ ਚਾਰਾ ਖੁਆਇਆ | ਕਲੱਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੀਆਂ ਸੇਵਾ ਗਤੀਵਿਧੀਆਂ ਜਾਰੀ ਰਹਿਣਗੀਆਂ | ਵਿਕਾਸ ਠੁਕਰਾਲ ਨੇ ਦੱਸਿਆ ਕਿ ਕਲੱਬ ਸਮੇਂ-ਸਮੇਂ 'ਤੇ ਸਮਾਜਿਕ, ਧਾਰਮਿਕ ਅਤੇ ਲੋਕ ਭਲਾਈ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਆ ਰਿਹਾ ਹੈ ਅਤੇ ਲੋੜਵੰਦਾਂ ਦੀ ਸੇਵਾ ਕਰਨ ਲਈ ਤਿਆਰ ਰਹੇਗਾ | ਸਥਾਨਕ ਨਿਵਾਸੀਆਂ ਨੇ ਯੁਵਾ ਸ਼ਕਤੀ ਕਲੱਬ ਦੇ ਯਤਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਲਈ ਪ੍ਰੇਰਨਾਦਾਇਕ ਕਦਮ ਦੱਸਿਆ | ਇਸ ਮੌਕੇ ਡਾ. ਪਿਊਸ਼ ਅਰੋੜਾ, ਸੁਮਿਤ ਗਰੋਵਰ, ਮੋਹਨ ਚਿਲਾਣਾ, ਨਿਤਿਨ ਡੋਡਾ, ਗੌਰਵ ਅਰੋੜਾ, ਪੁਨੀਤ ਕੁਮਾਰ, ਹਰਸ਼ ਵਧਵਾ, ਸਤੀਸ਼ ਹਾਂਡਾ, ਹਰਬੰਸ ਖੰਨਾ, ਮਨੋਜ ਜੈਨ, ਰਾਜੀਵ ਸੂਦ, ਰਿੰਕੂ ਬਾਂਸਲ, ਲਵੀਸ਼ ਤਨੇਜਾ, ਰਾਮ ਮੋਂਗਾ, ਗਿਆਨ ਚੰਦ ਚੋਪੜਾ ਆਦਿ ਹਾਜ਼ਰ ਸਨ |
ਯੁਵਾ ਸ਼ਕਤੀ ਕਲੱਬ ਵਲੋਂ ਰਾਮਬਾਗ ਲਈ ਫ਼ਰਿਜ ਭੇਟ <br/>
ਅਜੀਤ ਡੈਸਕ
15-06-2026