ਰਤੀਆ, 14 ਜੂਨ (ਬੇਅੰਤ ਕੌਰ ਮੰਡੇਰ)- 20ਵੀਂ ਸਦੀ ਦੇ ਮਹਾਨ ਸਿੱਖ ਸੰਤ ਅਤੇ ਕੌਮ ਦੇ ਮਹਾਨ ਸ਼ਹੀਦ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਯਾਦਗਾਰੀ ਅਸਥਾਨ ਗੁਰਦੁਆਰਾ ਪਸ਼ਚਾਤਾਪ ਸਾਹਿਬ ਨਗਰ ਚੰਦੋ ਕਲਾਂ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਹਰਿਆਣਾ ਦੀ ਵਿਸ਼ੇਸ਼ ਇਕੱਤਰਤਾ ਹੋਈ | ਇਕੱਤਰਤਾ ਦੌਰਾਨ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ | ਗ੍ਰੰਥੀ ਸਿੰਘਾਂ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ਤੇ ਉਨ੍ਹਾਂ ਦੇ ਜੀਵਨ ਦੇ ਹਰ ਪਹਿਲੂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਜ਼ਿਲ੍ਹਾ ਪੱਧਰੀ ਕਮੇਟੀ ਲਈ ਗ੍ਰੰਥੀ ਕਿਸ਼ਨ ਸਿੰਘ ਰਤੀਆ ਨੂੰ ਪ੍ਰਧਾਨ, ਦਵਿੰਦਰ ਪਾਲ ਸਿੰਘ ਫ਼ਤਿਹਾਬਾਦ ਨੂੰ ਮੀਤ ਪ੍ਰਧਾਨ, ਪਰਵਿੰਦਰ ਸਿੰਘ ਸ਼ੇਖੂਪੁਰ ਨੂੰ ਜਨਰਲ ਸਕੱਤਰ, ਸੁਖਰਾਜ ਸਿੰਘ ਸ਼ੇਖੂਪੁਰ ਨੂੰ ਖ਼ਜ਼ਾਨਚੀ, ਗਗਨਦੀਪ ਸਿੰਘ ਮਾਜਰਾ ਨੂੰ ਸਹਾਇਕ ਖ਼ਜ਼ਾਨਚੀ, ਸਤਨਾਮ ਸਿੰਘ ਮਾਜਰਾ ਨੂੰ ਸੰਯੁਕਤ ਸਕੱਤਰ ਅਤੇ ਭਾਈ ਗੁਰਪ੍ਰੀਤ ਸਿੰਘ ਅਹਿਰਵਾਂ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ | ਇਸੇ ਤਰ੍ਹਾਂ ਬਲਾਕ ਪੱਧਰੀ ਕਮੇਟੀ ਵਿਚ ਜਸਪਾਲ ਸਿੰਘ ਚੰਦੋ ਕਲਾਂ ਨੂੰ ਪ੍ਰਧਾਨ, ਗੁਰਸੇਵਕ ਸਿੰਘ ਜੱਲੋਪੁਰ ਨੂੰ ਮੀਤ ਪ੍ਰਧਾਨ, ਮੱਖਣ ਸਿੰਘ ਰਤੀਆ ਨੂੰ ਜਨਰਲ ਸਕੱਤਰ, ਤਜਿੰਦਰ ਸਿੰਘ ਮੁਨਸ਼ੀਵਾਲਾ ਨੂੰ ਖ਼ਜ਼ਾਨਚੀ, ਜੋਗਿੰਦਰ ਸਿੰਘ ਸੁਖਲਮਪੁਰ ਨੂੰ ਸੰਯੁਕਤ ਸਕੱਤਰ, ਰਾਮ ਸਿੰਘ ਸਹਿਨਾਲ ਨੂੰ ਮੁੱਖ ਸਲਾਹਕਾਰ ਅਤੇ ਸੁਖਚੈਨ ਸਿੰਘ ਹੈਦਰਵਾਲਾ ਨੂੰ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ | ਵਕਤਾਵਾਂ ਨੇ ਕਿਹਾ ਕਿ ਗ੍ਰੰਥੀ ਸਿੰਘਾਂ ਦੀਆਂ ਸਮੱਸਿਆਵਾਂ ਦੇ ਹੱਲ, ਹੱਕਾਂ ਦੀ ਰੱਖਿਆ ਅਤੇ ਧਾਰਮਿਕ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਭਾ ਵਲੋਂ ਸਾਂਝੇ ਯਤਨ ਕੀਤੇ ਜਾਣਗੇ |
ਚੰਦੋ ਕਲਾਂ ਵਿਖੇ ਗ੍ਰੰਥੀ ਸਭਾ ਹਰਿਆਣਾ ਦੀ ਬੈਠਕ, ਜ਼ਿਲ੍ਹਾ ਤੇ ਬਲਾਕ ਪੱਧਰੀ ਕਮੇਟੀਆਂ ਦਾ ਗਠਨ <br/>
ਗ੍ਰੰਥੀ ਸਿੰਘ ਸਭਾ ਹਰਿਆਣਾ ਦੀ ਬੈਠਕ 'ਚ ਸ਼ਾਮਿਲ ਅਹੁਦੇਦਾਰ | ਤਸਵੀਰ : ਬੇਅੰਤ ਕੌਰ ਮੰਡੇਰ<br/>
15-06-2026