07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਹਾਰਾਜਾ ਅਗਰਸੈਨ ਜੈਅੰਤੀ ਦੀਆਂ ਤਿਆਰੀਆਂ ’ਚ ਜੁਟਿਆ ਅਗਰਵਾਲ ਸਮਾਜ

ਟੋਹਾਣਾ, 6 ਅਕਤੂਬਰ (ਮਨਜੀਤ ਸਿੰਘ)- ਅਗਰਵਾਲ ਸਭਾ, ਯੁਵਾ ਅਗਰਵਾਲ ਸਭਾ ਤੇ ਮਹਿਲਾ ਅਗਰਵਾਲ ਕਮੇਟੀ ਟੋਹਾਣਾ ਵਲੋਂ ਭਗਵਾਨ ਸ੍ਰੀ ਰਾਮ ਦੇ ਵੰਸ਼ਜ ਸੂਰਜਵੰਸ਼ੀ ਮਹਾਰਾਜਾ ਸ੍ਰੀ ਅਗਰਸੈਨ ਜੀ ਦੀ 5150ਵੀਂ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਸਮਾਜ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਅਜੀਤ ਡੈਸਕ 07-10-2026
ਟੋਹਾਣਾ, 6 ਅਕਤੂਬਰ (ਮਨਜੀਤ ਸਿੰਘ)- ਅਗਰਵਾਲ ਸਭਾ, ਯੁਵਾ ਅਗਰਵਾਲ ਸਭਾ ਤੇ ਮਹਿਲਾ ਅਗਰਵਾਲ ਕਮੇਟੀ ਟੋਹਾਣਾ ਵਲੋਂ ਭਗਵਾਨ ਸ੍ਰੀ ਰਾਮ ਦੇ ਵੰਸ਼ਜ ਸੂਰਜਵੰਸ਼ੀ ਮਹਾਰਾਜਾ ਸ੍ਰੀ ਅਗਰਸੈਨ ਜੀ ਦੀ 5150ਵੀਂ ਜੈਅੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਸਮਾਜ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਅਗਰਵਾਲ ਸਭਾ ਦੇ ਪ੍ਰਧਾਨ ਰਮੇਸ਼ ਗੋਇਲ, ਪ੍ਰਵੀਨ ਜੈਨ, ਵਾਈ.ਪੀ. ਗਰਗ, ਅਨਿਲ ਅਗਰਵਾਲ, ਕ੍ਰਿਸ਼ਨ ਗੋਇਲ, ਗਿਆਨੀ ਰਾਮ ਬਾਂਸਲ, ਵਿਕਾਸ ਸਿੰਗਲਾ, ਵਿਕਾਸ ਗਰਗ ਸਮੇਤ ਸਮਾਜ ਦੇ ਹੋਰ ਮੈਂਬਰ ਤਿਆਰੀਆਂ ਵਿਚ ਜੁਟੇ ਹੋਏ ਹਨ। ਇਸੇ ਲੜੀ ਤਹਿਤ ਮੰਗਲਵਾਰ ਨੂੰ ਯੁਵਾ ਅਗਰਵਾਲ ਸਭਾ ਦੇ ਪ੍ਰਧਾਨ ਗੌਰਵ ਦੀ ਅਗਵਾਈ ਹੇਠ ਰੌਕੀ ਸਿੰਗਲਾ, ਅਮਰੀ ਗੋਇਲ, ਕਪਿਲ ਗੋਇਲ, ਵਰੁਣ ਗੋਇਲ, ਮਨੀਸ਼ ਗੋਇਲ, ਉੱਜਵਲ ਜੈਨ, ਗੌਰਵ ਜੈਨ ਅਤੇ ਰੋਸ਼ਨ ਜਿੰਦਲ ਸਮੇਤ ਯੁਵਾ ਟੀਮ ਵੱਲੋਂ ਸ਼ਹਿਰ ਦੇ ਡਾਕਟਰਾਂ ਅਤੇ ਪਤਵੰਤੇ ਨਾਗਰਿਕਾਂ ਨੂੰ ਸੱਦਾ-ਪੱਤਰ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨੂੰ ਪਰਿਵਾਰ ਸਮੇਤ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮਹਾਰਾਜਾ ਅਗਰਸੈਨ ਜੈਅੰਤੀ ਮਹੋਤਸਵ ਐਤਵਾਰ, 11 ਅਕਤੂਬਰ 2026 ਨੂੰ ਸ੍ਰੀ ਰਾਮ ਭਵਨ, ਟੋਹਾਣਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਇਸ ਮੰਗਲਮਈ ਮੌਕੇ ’ਤੇ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਜੇ. ਐਮ. ਆਈ. ਟੀ. ਕਾਲਜ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਰੇਲਵੇ ਟਰੈਕ ’ਤੇ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।